The Khalas Tv Blog India ਦੱਖਣੀ ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ
India International Punjab

ਦੱਖਣੀ ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਵਨ ਹੁਕਮਨਾਮਾ ਸਾਹਿਬ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਪਾਰਲੀਮੈਂਟ ‘ਚ ਪੂਰਨ ਮਰਿਯਾਦਾ ਅਨੁਸਾਰ ਲਿਆਂਦੀ ਗਈ। ਸੰਗਤੀ ਤੌਰ ‘ਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਹੋਏ, ਉਪਰੰਤ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇੱਕ ਪਾਸੇ ਸਿੱਖ ਰਵਾਇਤਾਂ ਅਨੁਸਾਰ ਨਗਾਰਾ ਵੀ ਪਿਆ ਹੋਇਆ ਸੀ। ਸੰਗਤ ਵਿੱਚ ਵਰਤਾਉਣ ਲਈ ਦੇਗ ਦਾ ਪ੍ਰਸ਼ਾਦ ਵੀ ਹਾਜ਼ਿਰ ਸੀ। ਸਾਰੇ ਮੈਂਬਰ ਇਸ ਮੌਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋਏ।

ਤੁਹਾਨੂੰ ਦੱਸ ਦਈਏ ਕਿ ਸਮਾਗਮ ਵਿਸ਼ੇਸ਼ ਤੌਰ ‘ਤੇ ਉੱਦਮ ਰਸਲ ਵਾਰਟਲੇ ਐੱਮਐੱਲਸੀ ਅਤੇ ਡਾਨਾ ਵਾਰਟਲੇ ਐਮਪੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਾਰਜ ਨੂੰ ਸਿਰੇ ਚਾੜ੍ਹ•ਨ ਲਈ ਗੁਰਜਿੰਦਰ ਸਿੰਘ ਜੱਸਰ, ਖਾਲਸਾ ਏਡ ਦੀ ਟੀਮ, ਸਾਰੇ ਗੁਰੂ ਘਰ ਅਤੇ ਧਾਰਮਿਕ ਜਥੇਬੰਦੀਆਂ ਸਮੇਤ, ਲਖਵੀਰ ਸਿੰਘ ਤੂਰ, ਧਰੁਵ ਕੁਮਾਰ ਅਤੇ ਮੋਨਿਕਾ ਕੁਮਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ।

Exit mobile version