The Khalas Tv Blog India ਪਹਿਲੀ ਵਾਰ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਵਿਖੇ ਹੋਵੇਗਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼
India International Punjab

ਪਹਿਲੀ ਵਾਰ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਵਿਖੇ ਹੋਵੇਗਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ 16 ਨਵੰਬਰ ਨੂੰ ਸ਼ਾਮ 5 ਵਜੇ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਹ ਸਮਾਗਮ ਵਿਸ਼ੇਸ਼ ਤੌਰ ‘ਤੇ ਉੱਦਮ ਰਸਲ ਵਾਰਟਲੇ ਐੱਮ.ਐੱਲ.ਸੀ. ਅਤੇ ਡਾਨਾ ਵਾਰਟਲੇ ਐਮ.ਪੀ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਿਹਾ ਹੈ। ਇਸ ਕਾਰਜ ਨੂੰ ਸਿਰੇ ਚਾੜ੍ਹ•ਨ ਲਈ ਗੁਰਜਿੰਦਰ ਸਿੰਘ ਜੱਸਰ, ਖਾਲਸਾ ਏਡ ਦੀ ਟੀਮ, ਸਾਰੇ ਗੁਰੂ ਘਰ ਅਤੇ ਧਾਰਮਿਕ ਜਥੇਬੰਦੀਆਂ ਸਮੇਤ ਲਖਵੀਰ ਸਿੰਘ ਤੂਰ, ਧਰੁਵ ਕੁਮਾਰ ਅਤੇ ਮੋਨਿਕਾ ਕੁਮਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।

ਦੇਗ ਦੀ ਸੇਵਾ ਸਿੱਖ ਸੁਸਾਇਟੀ ਗੁਰਦੁਆਰਾ ਗਲੈਨ ਓਸਮੰਡ ਦੇ ਸੇਵਾਦਾਰਾਂ ਵੱਲੋਂ ਨਿਭਾਈ ਜਾਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਪਾਰਲੀਮੈਂਟ ‘ਚ ਪੂਰਨ ਮਰਿਯਾਦਾ ਅਨੁਸਾਰ ਲਿਆਂਦੀ ਜਾਵੇਗੀ। ਸੰਗਤੀ ਤੌਰ ‘ਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਹੋਣਗੇ, ਉਪਰੰਤ ਕੀਰਤਨ ਰਾਹੀਂ ਸੰਗਤ ਨਾਲ ਸਾਂਝ ਪਾਈ ਜਾਵੇਗੀ। ਸਾਰੇ ਕਾਰਜ ਲਈ ਬਕਾਇਦਾ ਇਜਾਜ਼ਤ ਲਈ ਜਾ ਚੁੱਕੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸਤਿਕਾਰ ਸਹਿਤ ਲਿਆਉਣ ਅਤੇ ਲਿਜਾਣ ਲਈ ਅਤੇ ਸਮੁੱਚੇ ਪ੍ਰੋਗਰਾਮ ਦੌਰਾਨ ਪਾਰਲੀਮੈਂਟ ‘ਚ ਪੂਰੀ ਮਰਿਆਦਾ ਅਨੁਸਾਰ ਸ਼ਿਰਕਤ ਕਰਨ ਲਈ ਪ੍ਰਬੰਧਕਾਂ ਵੱਲੋਂ ਪ੍ਰਬੰਧ ਕੀਤੇ ਗਏ ਹਨ।

Exit mobile version