The Khalas Tv Blog International ਪੈਰਿਸ ਓਲੰਪਿਕ ਦੇ ਮੈਡਲ ਹੋਏ ‘ਬੇਰੰਗ’ ! ਐਥਲੀਟ ਨੇ ਤਗਮੇ ਦੀ ਹਾਲਤ ਵਿਖਾ ਕੇ ਦਿੱਤੀ ਨਸੀਹਤ !
International Sports

ਪੈਰਿਸ ਓਲੰਪਿਕ ਦੇ ਮੈਡਲ ਹੋਏ ‘ਬੇਰੰਗ’ ! ਐਥਲੀਟ ਨੇ ਤਗਮੇ ਦੀ ਹਾਲਤ ਵਿਖਾ ਕੇ ਦਿੱਤੀ ਨਸੀਹਤ !

ਬਿਉਰੋ ਰਿਪੋਰਟ – ਪੈਰਿਸ ਓਲੰਪਿਕ (PARIS OLYMPIC) ਆਪਣੇ ਇੰਤਜ਼ਾਮਾਂ ਨੂੰ ਲੈਕੇ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ । ਹੁਣ ਜੇਤੂ ਖਿਡਾਰੀਆਂ ਨੂੰ ਦਿੱਤੇ ਗਏ ਮੈਡਲ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ । ਓਲੰਪਿਕ ਦਾ ਤਗਮਾ ਅਜਿਹਾ ਹੁੰਦਾ ਹੈ ਜਿਸ ਨੂੰ ਖਿਡਾਰੀ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਸੰਭਾਲ ਕੇ ਰੱਖ ਦਾ ਹੈ,ਪਰ ਪੈਰਿਸ ਓਲੰਪਿਕ ਵਿੱਚ ਮਿਲੇ ਮੈਡਲਾਂ ਦਾ ਰੰਗ ਕੁਝ ਦਿਨਾਂ ਦੇ ਅੰਦਰ ਬੇਰੰਗ ਅਤੇ ਖਰਾਬ ਹੁੰਦਾ ਵਿਖਾਈ ਦੇ ਰਿਹਾ ਹੈ ।

ਪੈਰਿਸ 2024 ਵਿੱਚ ਅਮਰੀਕਾ ਸਕੇਟਬੋਰਡ ਟੀਮ ਦੇ ਮੈਂਬਰ ਨਾਈਜਾ ਨੇ ਓਲੰਪਿਕ ਮੈਡਲਾਂ ਦੀ ਗੁਣਵੱਤਾ ‘ਤੇ ਚਿੰਤਾ ਜ਼ਾਹਰ ਕੀਤੀ ਹੈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ । 29 ਸਾਲਾ ਖਿਡਾਰੀ ਨੇ 30 ਜੁਲਾਈ ਨੂੰ ਪੁਰਸ਼ਾਂ ਦੀ ਸਟ੍ਰੀਟ ਸਕੇਟਬੋਰਡਿੰਗ ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇੱਥੇ ਜਾਪਾਨ ਦੇ ਯੂਟੋ ਹੋਰੀਗੋਮ ਨੇ ਸੋਨ ਤਗਮਾ ਅਤੇ ਅਮਰੀਕਾ ਦੇ ਜੈਗਰ ਈਟਨ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

18 ਗੋਲਡ ਮੈਡਲ ਜਿੱਤਣ ਵਾਲੇ ਮਸ਼ਹੂਰ ਸਕੇਟਬੋਰਡਰ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਵਿਗੜਦੇ ਕਾਂਸੀ ਦੇ ਤਮਗੇ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਇੱਕ ਵੀਡੀਓ ਵਿਚ ਕਿਹਾ- ‘ਇਹ ਓਲੰਪਿਕ ਮੈਡਲ ਉਦੋਂ ਚੰਗੇ ਲੱਗਦੇ ਹਨ ਜਦੋਂ ਇਹ ਬਿਲਕੁਲ ਨਵੇਂ ਹੁੰਦੇ ਹਨ, ਪਰ ਇਸ ਨੂੰ ਆਪਣੀ ਚਮੜੀ ‘ਤੇ ਕੁਝ ਦੇਰ ਪਸੀਨੇ ਨਾਲ ਰੱਖਣ ਅਤੇ ਫਿਰ ਵੀਕੈਂਡ ‘ਤੇ ਆਪਣੇ ਦੋਸਤਾਂ ਨੂੰ ਦੇਣ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਸਾਹਮਣੇ ਆਉਂਦੀ ਹੈ ਸਿਰਫ਼ ਇੱਕ ਹਫ਼ਤਾ ਹੋਇਆ ਹੈ।

ਐਥਲੀਟ ਨੇ ਕਿਹਾ ਮੇਰਾ ਮਤਲਬ ਹੈ ਕਿ ਇਸ ਚੀਜ਼ ਨੂੰ ਦੇਖੋ। ਸਾਹਮਣੇ ਵਾਲਾ ਵੀ ਹਿੱਸਾ ਉਖੜਨਾ ਸ਼ੁਰੂ ਕਰ ਦਿੱਤਾ ਹੈ। ਕੁਆਲਿਟੀ ਨੂੰ ਥੋੜਾ ਜਿਹਾ ਵਧਾਓ।” ਵੀਡੀਓ ‘ਚ ਹਿਊਸਟਨ ਦੇ ਮੈਡਲ ਦੀ ਗੁਣਵੱਤਾ ਦੀ ਕਮੀ ਸਾਫ ਦਿਖਾਈ ਦੇ ਰਹੀ ਹੈ, ਜਿਸ ‘ਚ ਦੋਵਾਂ ਪਾਸਿਆਂ ‘ਤੇ ਕਾਫੀ ਰੰਗਤ ਹੈ।

Exit mobile version