ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਕੇ ਚੁੱਕੇ ਸਵਾਲ
‘ਦ ਖ਼ਾਲਸ ਬਿਊਰੋ : ਵਾਰ-ਵਾਰ ਪੰਜਾਬ ਦੀਆਂ ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਲਗਾਤਾਰ ਇਹ ਇਲ ਜ਼ਾਮ ਲਗਾ ਰਹੀਆਂ ਨੇ ਕਿ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ। ਰਾਘਵ ਚੱਢਾ ਨੂੰ ਪਹਿਲਾਂ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਫਿਰ ਹੁਣ ਵਿਕਾਸ ਕੰਮਾਂ ਨੂੰ ਰਫ਼ਤਾਰ ਦੇਣ ਲਈ ਅਸਥਾਈ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਰਾਘਵ ਚੱਢਾ ਦੇ PA ਮੁਹੰਮਦ ਅਸਗਰ ਜ਼ੈਦੀ ਨੂੰ ਪੰਜਾਬ ਦੇ ਸਰਕਾਰੀ ਵਿਭਾਗ ਵਿੱਚ 1 ਲੱਖ ਦੀ ਨੌਕਰੀ ਦਿੱਤੀ ਗਈ ਹੈ। ਸਰਕਾਰੀ ਦਸਤਾਵੇਜ਼ਾਂ ਦੇ ਜ਼ਰੀਏ ਇਹ ਇਲ ਜ਼ਾਮ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਦਿੱਲੀ ਬੀਜੇਪੀ ਦੇ ਬੁਲਾਰੇ ਤਜਿੰਦਰ ਬੱਗਾ ਨੇ ਲਗਾਇਆ ਹੈ।
ਪਰਗਟ ਸਿੰਘ ਦਾ ਇਲ ਜ਼ਾਮ
ਪਰਗਟ ਸਿੰਘ ਨੇ ਰਾਘਵ ਚੱਢਾ ਦੇ ਨਾਂ ‘ਤੇ ਟਵੀਟ ਕਰਦੇ ਹੋਏ ਇਲ ਜ਼ਾਮ ਲਗਾਇਆ ‘ਪੰਜਾਬ ਦੇ ਸੂਬੇਦਾਰ ਨੇ ਪੰਜਾਬ ਦੇ ਗਲੇ ਵਿੱਚ ਦਿੱਲੀ ਦੀ ਫਾਂ ਸੀ ਨੂੰ ਕਸਣਾ ਜਾਰੀ ਰੱਖਿਆ ਹੈ। ਉਨ੍ਹਾਂ ਦੇ ਲੰਮੇਂ ਸਮੇਂ ਤੋਂ ਸੇਵਾ ਨਿਭਾ ਰਹੇ PA ਮੁਹੰਮਦ ਅਸਗਰ ਜ਼ੈਦੀ ਨੂੰ ਹੁਣ ਪੰਜਾਬ ਸਰਕਾਰ ਵਿੱਚ 1 ਲੱਖ/ਮਹੀਨੇ ਦੀ ਤਨਖਾਹ ਨਾਲ ਡਿਜੀਟਲ ਮੀਡੀਆ ਮੈਨੇਜਰ ਬਣਾਇਆ ਹੈ। ਹੁਣ ਸਾਡੇ ਕੋਲ ਪੰਜਾਬ ਸਰਕਾਰ ਦੇ ਖਰਚੇ ‘ਤੇ ਦਿੱਲੀ ‘ਆਪ’ ਦਾ ਇੱਕ ਸਪਿਨ ਮਾਸਟਰ ਨਿਯੁਕਤ ਹੈ। ਇਸ ਤੋਂ ਇਲਾਵਾ ਦਿੱਲੀ ਬੀਜੇਪੀ ਦੇ ਬੁਲਾਰੇ ਤਜਿੰਦਰ ਬੱਗਾ ਨੇ ਵੀ ਜ਼ੈਦੀ ਦੀ ਨਿਯੁਕਤੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ।
ਤਜਿੰਦਰ ਬੱਗਾ ਦਾ ਟਵੀਟ
ਮੁਹੰਮਦ ਅਸਗਰ ਜੈਦੀ ਦੀ ਨਿਯੁਕਤੀ ‘ਤੇ ਦਿੱਲੀ ਬੀਜੇਪੀ ਦੇ ਬੁਲਾਰੇ ਤਜਿੰਦਰ ਬੱਗਾ ਨੇ ਲਿਖਿਆ ਕਿ ਰਾਘਵ ਚੱਢਾ ਨੇ ਮੁਹੰਮਦ ਅਸਗਰ ਜੈਦੀ ਨੂੰ ਭਗਵੰਤ ਮਾਨ ਸਰਕਾਰ ਦਾ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਹੁਣ ਅਧਿਕਾਰਤ ਤੌਰ ‘ਤੇ ਰਾਘਵ ਚੱਡਾ ਦੀ ਅਗਵਾਈ ਹੇਠ ਕੰਮ ਕਰੇਗੀ
ਪਰਗਟ ਸਿੰਘ ਅਤੇ ਬੱਗਾ ਨੇ ਮੁਹੰਮਦ ਅਸਗਰ ਦਾ ਟਵਿਟਰ ਹੈਂਡਲ ਵੀ ਜਾਰੀ ਕੀਤਾ ਹੈ ਜਿਸ ਵਿੱਚ ਅਸਗਰ ਨੇ ਆਪਣੇ ਆਪ ਨੂੰ ਰਾਘਵ ਚੱਢਾ ਦਾ ਪੀਏ ਦੱਸਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਰਾਘਵ ਵੀ ਅਸਗਰ ਨੂੰ ਫੋਲੋ ਕਰਦੇ ਹਨ।ਅਸਗਰ ਦੀ ਨਿਯੁਕਤੀ ਨੂੰ ਲੈ ਕੇ ਕੋਈ ਸਵਾਲ ਨਾ ਉੱਠਣ ਇਸ ਦੇ ਲਈ ਪੰਜਾਬ ਸਰਕਾਰ ਨੇ ਇਸ਼ਤਿਹਾਰ ਅਤੇ ਨਿਯੁਕਤੀ ਦੇ ਲਈ ਯੋਗਤਾ ਵੀ ਜਾਰੀ ਕੀਤੀ ਸੀ। ਪਰਗਟ ਸਿੰਘ ਅਤੇ ਤਜਿੰਦਰ ਬੱਗਾ ਦਸਤਾਵੇਜ਼ ਦੇ ਜ਼ਰੀਏ ਜੋ ਇਲ ਜ਼ਾਮ ਲਗਾ ਰਹੇ ਹਨ। ਉਸ ਮੁਤਾਬਿਕ ਸਰਕਾਰ ਨੇ ਸਿਰਫ਼ ਖਾਨਾਪੂਰਤੀ ਦੇ ਲਈ ਨਿਯੁਕਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਜਦਕਿ ਮੁਹੰਮਦ ਅਸਗਰ ਜ਼ੈਦੀ ਦੀ ਨਿਯੁਕਤੀ ਪਹਿਲਾਂ ਤੈਅ ਸੀ, ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਅਜਿਹਾ ਇਲਜ਼ਾਮ ਲਗਾਇਆ ਸੀ ਪਰ ਉਸ ਵੇਲੇ ਉਨ੍ਹਾਂ ਨੇ ਕੋਈ ਦਸਾਵੇਜ਼ ਜਾਰੀ ਨਹੀਂ ਕੀਤੇ ਸਨ।