The Khalas Tv Blog Punjab ਪਰਗਟ ਸਿੰਘ ਨੇ ਵਿਦਿਆਰਥੀਆਂ ਲਈ “ਕਿੱਤਾ ਅਗਵਾਈ ਪੋਰਟਲ” ਕੀਤਾ ਲਾਂਚ
Punjab

ਪਰਗਟ ਸਿੰਘ ਨੇ ਵਿਦਿਆਰਥੀਆਂ ਲਈ “ਕਿੱਤਾ ਅਗਵਾਈ ਪੋਰਟਲ” ਕੀਤਾ ਲਾਂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਦੇ ਸਾਰੇ ਵਿਦਿਆਰਥੀਆਂ ਲਈ “ਕਿੱਤਾ ਅਗਵਾਈ ਪੋਰਟਲ” ਲੋਕ ਅਰਪਣ ਕੀਤਾ ਹੈ। ਇਸ ਪੋਰਟਲ ਨੂੰ ਵਰਚੁਅਲ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਨੌਂਵੀਂ ਕਲਾਸ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਕੈਰੀਅਰ ਗਾਈਡੈਂਸ, ਕਾਲਜ, ਦਾਖਲਾ ਪ੍ਰੀਖਿਆ, ਸਕਾਲਰਸ਼ਿਪ ਬਾਰੇ ਜਾਗਰੂਕ (Guide) ਕੀਤਾ ਜਾਵੇਗਾ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਵੀ 90 ਦੇ ਦਹਾਕੇ ਤੋਂ ਬਾਅਦ ਜਾ ਕੇ ਪਤਾ ਚੱਲਿਆ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ। ਕੋਰੋਨਾ ਨੇ ਵੀ ਸਾਡੇ ਜੀਵਨ ਵਿੱਚ ਰੋਲ ਅਦਾ ਕੀਤਾ ਹੈ, ਉਸ ਦੌਰ ਵਿੱਚ ਅਸੀਂ ਤਕਨੀਕ ਨਾਲ ਕਿੰਨਾ ਕੁੱਝ ਕਰ ਸਕੇ ਹਾਂ। ਸੰਕਟ ਵਿੱਚੋਂ ਵੀ ਵੱਡਾ ਕੁੱਝ ਨਿਕਲਦਾ ਹੈ।

ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਇਨ੍ਹਾਂ ਚੀਜ਼ਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਸਾਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਮਹਾਂਮਾਰੀ ਵਿੱਚੋਂ ਵੀ ਕਈ ਚੰਗੀਆਂ ਚੀਜ਼ਾਂ ਨਿਕਲੀਆਂ ਹਨ। ਬੇਸ਼ੱਕ ਸਾਡੀ ਜਨਸੰਖਿਆ ਬਹੁਤ ਜ਼ਿਆਦਾ ਹੈ ਪਰ ਜੇ ਚੀਨ ਸ੍ਰੋਤਾਂ ਦੀ ਸੰਭਾਲ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲ ਸਕਦਾ ਹੈ ਤਾਂ ਫਿਰ ਅਸੀਂ ਵੀ ਆਪਣੇ ਸ੍ਰੋਤਾਂ ਦੀ ਸੰਭਾਲ ਵਧੀਆ ਢੰਗ ਨਾਲ ਕਰ ਸਕਦੇ ਹਾਂ। ਇਹ ਪੋਰਟਲ ਉਸ ਸਿੱਖਿਆ ਦਾ ਹਿੱਸਾ ਹੈ, ਜੋ ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਲੈ ਕੇ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਜ਼ਿੰਦਗੀ ਦੀਆਂ ਦੋ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ, ਜੋ ਨਾ ਤਾਂ ਪੈਸਿਆਂ ਨਾਲ ਲੱਭਦੀਆਂ ਹਨ ਪਰ ਇਹ ਜੀਵਨ ਨੂੰ ਚੰਗੀ ਸੋਚ ਅਤੇ ਨਰੋਈ ਸਿਹਤ ਦਿੰਦੀ ਹੈ।

ਇਸ ਮੌਕੇ ਸਕੂਲ ਐਜੂਕੇਸ਼ਨ, ਪੰਜਾਬ ਸਰਕਾਰ ਦੇ ਸਕੱਤਰ ਆਈਏਐੱਸ ਅਜੋਏ ਸ਼ਰਮਾ, ਸਕੂਲ ਐਜੂਕੇਸ਼ਨ, ਪੰਜਾਬ ਸਰਕਾਰ ਦੇ ਡਾਇਰੈਕਟਰ ਜਨਰਲ ਆਈਏਐੱਸ ਪਰਦੀਪ ਅਗਰਵਾਲ, ਲਲਿਤਾ ਸਚਦੇਵਾ, ਆਸਮਾਨ ਫਾਊਂਡੇਸ਼ਨ ਦੇ ਨਿਰਮਾਤਾ (Founder) ਅਤੇ ਸੀਈਓ ਆਯੂਸ਼ ਬੰਸਲ ਅਤੇ ਟਾਟਾ ਪਾਵਰ ਕੰਪਨੀ ਲਿਮੀ. ਦੇ ਸੀਈਓ ਅਤੇ ਐੱਮਡੀ ਪ੍ਰਵੀਰ ਸਿਨਹਾ ਹਾਜ਼ਿਰ ਸਨ। ਇਸ ਪ੍ਰੋਗਰਾਮ ਲਈ Pride of Punjab, TATA Power, Aasman Foundation, YuWaah ਅਤੇ UNICEF ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Exit mobile version