The Khalas Tv Blog Punjab ਪਰਗਟ ਸਿੰਘ ਦੂਜੀ ਵਾਰ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ! ਪੜਾਈ ਦੇ ਲਈ ਵਿਦੇਸ਼ ਗਏ ਸਨ
Punjab

ਪਰਗਟ ਸਿੰਘ ਦੂਜੀ ਵਾਰ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ! ਪੜਾਈ ਦੇ ਲਈ ਵਿਦੇਸ਼ ਗਏ ਸਨ

ਬਿਉਰੋ ਰਿਪੋਰਟ : ਅਮਰੀਕਾ ਤੋਂ ਪੰਜਾਬੀਆਂ ਨੂੰ ਲੈਕੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ । ਜਲੰਧਰ ਦੇ ਪਰਗਟ ਸਿੰਘ ਕੈਲੀਫੋਨੀਆ ਦੇ ਗਾਲਟ ਸ਼ਹਿਰ ਤੋਂ ਲਗਾਤਾਰ ਦੂਜੀ ਵਾਰ ਮੇਅਰ ਬਣੇ ਹਨ । ਸੰਧੂ ਲਾਂਬੜਾ ਦੇ ਪਿੰਡ ਬਸ਼ੇਸ਼ਪੁਰ ਦੇ ਰਹਿਣ ਵਾਲੇ ਹਨ । ਲੰਮੇ ਵਕਤ ਤੋਂ ਉਹ ਅਮਰੀਕਾ ਦੇ ਕੈਲੀਫੋਨੀਆ ਵਿੱਚ ਰਹਿੰਦੇ ਸਨ । ਉਨ੍ਹਾਂ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦਾ ਮੇਅਰ ਚੁਣਿਆ ਗਿਆ ਸੀ। ਉਨ੍ਹਾਂ ਨੇ ਕਦੇ ਵੀ ਹਾਰ ਦਾ ਮੂੰਹ ਨਹੀਂ ਵੇਖਿਆ ਸੀ। ਪਰਗਟ ਸਿੰਘ ਸੰਧੂ ਨੂੰ ਮੁੜ ਤੋਂ ਇਲਾਕੇ ਦੇ ਸਾਰੇ ਕੌਂਸਲਰਾਂ ਨੇ ਮੇਅਰ ਦੇ ਅਹੁਦੇ ਲਈ ਚੁਣਿਆ ਹੈ ।

ਜਲੰਧਰ ਦੇ ਖਾਲਸਾ ਕਾਲਜ ਵਿੱਚ ਪੜਾਈ ਕੀਤੀ

ਜਲੰਧਰ ਦੇ ਲਾਇਪੁਰ ਖਾਲਸਾ ਕਾਲਜ ਵਿੱਚ ਪਰਗਟ ਸਿੰਘ ਨੇ ਆਪਣੀ ਪੜਾਈ ਕੀਤੀ ਸੀ। ਉਹ ਸਥਾਨਕ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਵੀ ਅਹਿਮ ਯੋਗਦਾਨ ਦਿੰਦੇ ਸਨ । ਜਿਸ ਦੇ ਬਾਅਦ ਆਪਣੀ ਅੱਗੇ ਦੀ ਪੜਾਈ ਦੇ ਲਈ ਵਿਦੇਸ਼ ਚੱਲੇ ਗਏ ਸਨ । ਵਿਦੇਸ਼ ਵਿੱਚ ਪੜਾਈ ਪੂਰੀ ਹੋਣ ਦੇ ਬਾਅਦ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਅਤੇ ਅਮਰੀਕਾ ਦੀ ਨਾਗਰਿਕਤਾਂ ਹਾਸਲ ਕੀਤੀ । ਜਿਸ ਦੇ ਬਾਅਦ ਉਹ ਸਿਆਸਤ ਵਿੱਚ ਕਾਫੀ ਸਰਗਰਮ ਰਹੇ । ਪਰਗਟ ਸਿੰਘ ਦੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਨੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦੀ ਕਾਫੀ ਸ਼ਲਾਘਾ ਕੀਤੀ ਸੀ ਜਿਸ ਦੀ ਵਜ੍ਹਾ ਕਰਕੇ ਸੰਧੂ ਨੂੰ ਦੂਜੀ ਵਾਰ ਜਿੱਤ ਹਾਸਲ ਹੋਈ ਹੈ ।

Exit mobile version