The Khalas Tv Blog India ਪੰਧੇਰ ਦੀ ਪੰਜਾਬ ਦੇ 3 ਕਰੋੜ ਲੋਕਾਂ ਨੂੰ ਅਪੀਲ, ਰੇਲ ਰੋਕੇ ਅੰਦੋਲਨ ‘ਚ ਪਹੁੰਚਣ ਲਈ ਵੰਗਾਰਿਆ
India Khetibadi Punjab

ਪੰਧੇਰ ਦੀ ਪੰਜਾਬ ਦੇ 3 ਕਰੋੜ ਲੋਕਾਂ ਨੂੰ ਅਪੀਲ, ਰੇਲ ਰੋਕੇ ਅੰਦੋਲਨ ‘ਚ ਪਹੁੰਚਣ ਲਈ ਵੰਗਾਰਿਆ

ਮੁਹਾਲੀ : ਭਲਕੇ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਨੂੰ ਪੰਜਾਬ ਭਰ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ।

ਉਨ੍ਹਾਂ ਨੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣੀਆਂ ਹਨ ਤਾਂ ਪੰਜਾਬ ਦੇ 13 ਹਜਾਰ ਪਿੰਡਾਂ ਵਿੱਚ਼ਂ ਜਿੱਥੋਂ- ਜਿੱਥੋਂ ਰੇਲਵੇ ਲਾਈਨ ਨਿਕਲ ਰਹੀ ਹੈ ਉਸਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਹੈ। ਪੰਧੇਰ ਨੇ ਕਿਹਾ ਕਿ ਰੇਲਵੇ ਲਾਈਨਾਂ ਨੂੰ ਰੋਕਣ ਲਈ ਲੱਖਾਂ ਲੋਕ ਘਰਾਂ ਤੋਂ ਨਿਕਲਣੇ ਚਾਹੀਦੇ ਹਨ।

ਪੰਧੇਰ ਨੇ ਕਿਹਾ ਕਿ ਰੇਲ ਫਾਟਕ ਅਤੇ ਰੇਲ ਸਟੇਸ਼ਨ ਤੋਂ ਇਲਾਵਾ ਕੀਤੇ ਵੀ ਜਾਮ ਨਹੀਂ ਲਗਾਉਣਾ। ਉਨ੍ਹਾਂ ਨੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਟੇਸ਼ਨਾਂ ਦੇ ਭਾਈ ਲੰਗਰ ਲੈ ਜਾਣ ਕਿਉਂਕਿ ਤਿੰਨ ਘੰਟੇ ਯਾਤਰੀ ਪਰੇਸ਼ਾਨ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਲੋਕ ਲਹਿਰ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਵਾਂ, ਭੈਣਾਂ, ਬੱਚੇ, ਨੌਜਵਾਨ, ਕਿਸਾਨ ਮਜ਼ਦੂਰ, ਦੁਕਾਨਦਾਰ ਅਤੇ ਮੁਲਾਜ਼ਮ ਹਰ ਤਬਕੇ ਦੇ ਲੋਕਾਂ ਨੂੰ ਇਸ ਰੇਲ ਰੋਕੋ ਵਿੱਚ ਆਉਣਾ ਚਾਹੀਦਾ ਹੈ।

ਉਨਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਲੋਕਾਂ ਦਾ ਧਿਆਨ ਮੋਰਚੇ ਤੋਂ ਹਟਾਉਣਾ ਚਾਹੁੰਦੀ ਹਾ ਇਸ ਉਸਨੇ ਕਈ ਚੈਨਲ ਸਪੈਸ਼ਲ ਲਗਾਆ ਹੋਏ ਹਨ। ਪੰਧੇਰ ਨੇ ਕਿਹਾ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਮੁੱਦੇ ਤੋਂ, ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ ਅਤੇ 200 ਦਿਨ ਮਨਰੇਗਾ ਦੇ ਮੁੱਦਿਆਂ ਤੋਂ ਮੋਦੀ ਸਰਕਾਰ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦੀਆ ਗੱਲਾਂ ਵਿੱਚ ਨਾ ਆਉਣ ਅਤੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ।

 

 

 

Exit mobile version