The Khalas Tv Blog Khetibadi ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੰਧੇਰ ਨੇ ਘੇਰੀ ਮਾਨ ਸਰਕਾਰ
Khetibadi Punjab

ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੰਧੇਰ ਨੇ ਘੇਰੀ ਮਾਨ ਸਰਕਾਰ

ਅੱਜ ਕਈ ਮਾਮਲਿਆਂ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਲੰਘੇ ਕੱਲ੍ਹ  ਲੁਧਿਆਣਾ ਵਿੱਚ ਇੱਕ ਮਸਜਿਦ ’ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤੇ ਹਨ।

ਪੰਧੇਰ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਅਜਿਹਾ ਕੁਝ ਵੀ ਪੰਜਾਬ ਵਿੱਚ ਨਹੀਂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਤ ਪੰਜਾਬ ਦੇ ਵਿੱਚ ਧਰਮਾਂ ਨੂੰ ਲੈ ਕੇ ਕੋਈ ਵੀ ਵਿਵਾਦ ਖੜ੍ਹਾਂ ਨਹੀਂ ਹੋਇਆ ਪਰ ਲੰਘੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਸਜਿਦ ’ਤੇ ਪਥਰਾਏ ਕੀਤਾ ਗਿਆ ਸੀ। ਪੰਧੇਰ ਨੇ ਕਿਹਾ ਕਿ ਇਹ ਲੋਕ ਕੋਣ ਸਨ ਇਸਦਾ ਪੰਜਾਬ ਸਰਕਾਰ ਦੀ ਦੇ ਸਕਦੀ ਹੈ ਕਿ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਵਾਲੇ ਲੋਕ ਕੌਣ ਹਨ।

ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਰਾਮਦਾਸ ਜੀ ਸਮੱਤ ਬਕਸ਼ੇ।

ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਆਏ ਦਿਨ ਬਾਰਡਰ ਏਰੀਆਂ ਤੋਂ ਨਸ਼ੇ ਦੀ ਖੇਪ ਬਰਾਮਦ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਲੋਕ ਸ਼ਰੇਆਮ ਨਸ਼ਾ ਵੇਚ ਰਹੇ ਹਨ, ਜਿਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਫ੍ਰੀ ਟਰੇਡ ਐਗਰੀਮੈਂਟ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਇਸ ਨਾਲ ਖੇਤੀ ਸੈਕਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ। ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

Exit mobile version