The Khalas Tv Blog India ਕਣਕ ਦੀ ਆੜ ‘ਚ ਰੋਡਵੇਜ਼ ਦਾ ਡਰਾਈਵਰ ਕਰ ਰਿਹਾ ਸੀ ਅਫ਼ੀਮ ਦੀ ਖੇਤੀ, ਖੁੱਲ੍ਹਿਆ ਭੇਦ ਤਾਂ…
India Khetibadi

ਕਣਕ ਦੀ ਆੜ ‘ਚ ਰੋਡਵੇਜ਼ ਦਾ ਡਰਾਈਵਰ ਕਰ ਰਿਹਾ ਸੀ ਅਫ਼ੀਮ ਦੀ ਖੇਤੀ, ਖੁੱਲ੍ਹਿਆ ਭੇਦ ਤਾਂ…

Opium cultivation, opium ki kheti kaise karen ,Opium Farming

ਕਣਕ ਦੀ ਆੜ 'ਚ ਰੋਡਵੇਜ਼ ਦਾ ਡਰਾਈਵਰ ਕਰ ਰਿਹਾ ਸੀ ਅਫ਼ੀਮ ਦੀ ਖੇਤੀ, ਖੁੱਲ੍ਹਿਆ ਭੇਦ ਤਾਂ...

ਪੁੰਚਕੂਲਾ :  ਹਰਿਆਣਾ ਰੋਡਵੇਜ਼(Haryana Roadways) ਦੇ ਡਰਾਈਵਰ ਵੱਲੋਂ ਚੋਰੀ-ਛਿਪੇ ਅਫੀਮ ਦੀ ਖੇਤੀ ਕਰਨ(Opium cultivation) ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਫਲਾਇੰਗ ਸਕੁਐਡ ਨੇ ਸੋਮਵਾਰ ਦੁਪਹਿਰ ਨੂੰ ਗੁਪਤ ਸੂਚਨਾ ‘ਤੇ ਮੋਰਨੀ ਤੋਂ 15 ਕਿਲੋਮੀਟਰ ਦੂਰ ਪਿੰਡ ਥਾਣਾ ਬਡਿਆਲ ਵਿੱਚ ਛਾਪਾ ਮਾਰਿਆ ਤਾਂ ਇਹ ਖੁਲਾਸਾ ਹੋਇਆ ਹੈ। ਮੌਕੇ ‘ਤੇ ਅਫੀਮ ਦੇ 1200 ਪੌਦੇ ਬਰਾਮਦ ਹੋਏ ਪਰ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਸ਼ਿਕਾਇਤ ‘ਤੇ ਚੰਡੀਮੰਦਰ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀ.ਆਈ.ਡੀ ਵੱਲੋਂ ਮੋਰਨੀ ਨੇੜੇ ਅਫੀਮ ਦੀ ਗੈਰ-ਕਾਨੂੰਨੀ ਖੇਤੀ ਦੀ ਸੂਚਨਾ ਸੀ.ਐਮ ਫਲਾਇੰਗ ਸਕੁਐਡ ਨੂੰ ਦਿੱਤੀ ਗਈ ਸੀ। ਜਾਂਚ ਤੋਂ ਬਾਅਦ ਸੋਮਵਾਰ ਦੁਪਹਿਰ ਸੀ.ਐਮ ਫਲਾਇੰਗ ਸਕੁਐਡ ਦੇ ਇੰਚਾਰਜ ਜੈ ਕੁਮਾਰ, ਐਸਆਈ ਗੁਰਮੀਤ ਸਿੰਘ ਅਤੇ ਮੋਰਨੀ ਪੁਲਿਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਪਿੰਡ ਬਡਿਆਲ ਵਿਖੇ ਕਾਰਵਾਈ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਕਮਲ ਨੇ ਨਵੰਬਰ 2022 ਵਿੱਚ ਅਫੀਮ ਦਾ ਬੂਟਾ ਲਾਇਆ ਸੀ, ਹੁਣ ਫਸਲ ਤਿਆਰ ਹੈ। ਪੌਦਿਆਂ ਵਿੱਚ ਡੋਡੇ ਆ ਚੁੱਕੇ ਸਨ।

ਮਾਰਚ ਦੇ ਆਖ਼ਰੀ ਹਫ਼ਤੇ ਇਨ੍ਹਾਂ ਕੋਲੋਂ ਅਫ਼ੀਮ ਕੱਢਣ ਦੀ ਤਿਆਰੀ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਸੀਐਮ ਫਲਾਇੰਗ ਸਕੁਐਡ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਡਿਆਲ ਥਾਣਾ ਮੋਰਨੀ ਪਿੰਡ ਦਾ ਰਹਿਣ ਵਾਲਾ ਹੈ। ਛਾਪੇਮਾਰੀ ਤੋਂ ਬਾਅਦ ਡਰੱਗ ਕੰਟਰੋਲਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਮੁੱਢਲੀ ਜਾਂਚ ਤੋਂ ਬਾਅਦ ਮਾਮਲਾ ਚੰਡੀਮੰਦਰ ਥਾਣੇ ਨੂੰ ਸੌਂਪ ਦਿੱਤਾ ਗਿਆ ਹੈ।

ਕਣਕ ਦੀ ਆੜ ਵਿੱਚ ਨਸ਼ਿਆਂ ਦੀ ਖੇਤੀ ਕਰ ਰਿਹਾ ਸੀ

ਮੁਲਜ਼ਮ ਕਮਲ ਕਣਕ ਦੀ ਫ਼ਸਲ ਦੀ ਆੜ ਵਿੱਚ ਅਫ਼ੀਮ ਦੀ ਖੇਤੀ ਕਰ ਰਿਹਾ ਸੀ। ਜਿੱਥੇ ਅਫੀਮ ਦੀ ਖੇਤੀ ਹੁੰਦੀ ਸੀ, ਉਸ ਦੇ ਆਲੇ-ਦੁਆਲੇ ਕਣਕ ਦੀ ਫਸਲ ਬੀਜੀ ਜਾਂਦੀ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਪਰ ਅਫੀਮ ਦੇ ਬੂਟਿਆਂ ਦੀ ਉਚਾਈ ਵਧਣ ਤੋਂ ਬਾਅਦ ਮਾਮਲਾ ਮੋਰਨੀ ਤੋਂ ਪੰਚਕੂਲਾ ਤੱਕ ਪਹੁੰਚ ਗਿਆ। ਇੱਥੋਂ ਇਸ ਦੀ ਸੂਚਨਾ ਸੀ.ਐਮ ਫਲਾਇੰਗ ਸਕੁਐਡ ਨੂੰ ਦਿੱਤੀ ਗਈ। ਸੂਤਰਾਂ ਅਨੁਸਾਰ ਅਫੀਮ ਦੀ ਖੇਤੀ ਵਪਾਰ ਲਈ ਕੀਤੀ ਜਾ ਰਹੀ ਸੀ। ਪੰਚਕੂਲਾ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਇਹ ਇਲਾਕਾ ਹਿਮਾਚਲ ਸਰਹੱਦ ਦੇ ਨੇੜੇ ਹੈ।

ਦੂਜੇ ਰਾਜਾਂ ਤੋਂ ਸਪਲਾਈ ਮਾਰਚ ਅਤੇ ਅਪ੍ਰੈਲ ਵਿੱਚ ਬੰਦ ਹੋ ਜਾਂਦੀ ਹੈ

ਮਾਹਿਰਾਂ ਅਨੁਸਾਰ ਮਾਰਚ-ਅਪ੍ਰੈਲ ਮਹੀਨੇ ਦੌਰਾਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਅਫੀਮ, ਭੁੱਕੀ ਅਤੇ ਡੋਡੇ ਦੀ ਸਪਲਾਈ ਬੰਦ ਹੋ ਜਾਂਦੀ ਹੈ। ਅਜਿਹੇ ‘ਚ ਸਪਲਾਈ ਕਰਨ ਦੀ ਨੀਅਤ ਨਾਲ ਇਲਾਕੇ ‘ਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ। ਸੀਐਮ ਫਲਾਇੰਗ ਸਕੁਐਡ ਨੂੰ ਕੁਝ ਦਿਨ ਪਹਿਲਾਂ ਮੋਰਨੀ ਦੇ ਜੰਗਲਾਂ ਵਿੱਚ ਅਫੀਮ ਦੀ ਖੇਤੀ ਹੋਣ ਦੀ ਸੂਚਨਾ ਮਿਲੀ ਸੀ।

ਪੰਚਕੂਲਾ ਦੇ ਥਾਣਾ ਚੰਡੀਮੰਦਰ ਦੇ ਐਸ.ਐਸ. ਓ ਲਲਿਤ ਸ਼ਰਮਾ ਨੇ ਕਿਹਾ ਕਿ ਸੀਐਮ ਫਲਾਇੰਗ ਸਕੁਐਡ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਸਾਨੂੰ ਸੂਚਨਾ ਦਿੱਤੀ ਗਈ। ਫਿਲਹਾਲ ਮੁਲਜ਼ਮ ਖਿਲਾਫ ਸੀ.ਐੱਮ ਫਲਾਇੰਗ ਸਕੁਐਡ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।

Exit mobile version