The Khalas Tv Blog Punjab ਪੰਚਾਇਤੀ ਕਾਗਜ਼ ਰੱਦ ਹੋਣ ‘ਤੇ ਕਿੱਥੇ- ਕਿੱਥੇ ਹੋਈ ਨਾਅਰੇਬਾਜ਼ੀ
Punjab

ਪੰਚਾਇਤੀ ਕਾਗਜ਼ ਰੱਦ ਹੋਣ ‘ਤੇ ਕਿੱਥੇ- ਕਿੱਥੇ ਹੋਈ ਨਾਅਰੇਬਾਜ਼ੀ

ਬਿਉਰੋ ਰਿਪੋਰਟ ( ਮਨਪ੍ਰੀਤ ਸਿੰਘ ) : ਪੰਜਾਬ ‘ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਤੇ ਹਰ ਉਮੀਦਵਾਰ ਲੋਕਾਂ ਨੂੰ ਲਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਪਰ ਕਈ ਪਿੰਡਾ ਵਿਚ ਵੋਟਾਂ ਨਹੀਂ ਪੈਣਗੀਆਂ ਪਰ ਉੱਥੇ ਚੋਣਾਂ ਵਾਲੇ ਪਿੰਡਾਂ ਤੋਂ ਜਿਆਦਾ ਮਾਹੌਲ ਭਖਿਆ ਹੋਇਆ ਏ ਕਿਉਂਕਿ ਕਈ-ਕਈ ਉਮੀਦਵਾਰਾ ਦੇ ਕਾਗਜ ਹੋਣ ਕਰਕੇ ਜਿੱਥੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਤਾਰ-ਤਾਰ ਹੋਇਆ ਹੈ ਉੱਥੇ ਹੀ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਆਪਣੇ ਲੀਡਰਾ ਸਮੇਤ ਸਰਕਾਰੀ ਦਫਤਰਾਂ ਦੇ ਨਾਲ-ਨਾਲ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਅੱਜ ਆਪਣੀ ਇਸ ਖ਼ਾਸ ਰਿਪੋਰਟ ਵਿਚ ਦੱਸਾਂਗੇ ਕਿ ਹੁਣ ਤੱਕ ਕਾਗਜ ਰੱਦ ਤੋਂ ਬਾਅਦ ਕਿੱਥੇ-ਕਿੱਥੇ ਪ੍ਰਦਰਸ਼ਨ ਹੋਏ ਹਨ। ਪੰਚਾਇਤੀ ਚੋਣਾਂ ਤੋਂ ਪਹਿਲਾਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਵੱਡੀ ਟਿੱਪਣੀ ਸਾਹਮਣੇ ਆਈ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਚੋਣ ਕਮਿਸ਼ਨ ਦੀ ਨਿਯੁਕਤੀ ਕੇ ਸਵਾਲ ਖੜੇ ਕਰਦਿਆਂ ਪੰਜਾਬ ਸਰਕਾਰ ਤੋਂ 1 ਘੰਟੇ ਦੇ ਵਿਚ-ਵਿਚ ਜਵਾਬ ਮੰਗਿਆ ਹੈ। ਅਦਾਲਤ ਨੇ ਪੁੱਛਿਆ ਹੈ ਕਿ ਸਰਕਾਰ 1 ਘੰਟੇ ਦੇ ਅੰਦਰ ਜਵਾਬ ਦੇਵੇ ਕਿ ਪੰਜਾਬ ਚੋਣ ਅਧਿਕਾਰੀ ਦੀ ਨਿਯੁਕਤੀ ਕਿਵੇਂ ਹੋਈ ਹੈ ਕੀ ਸਰਕਾਰ ਪੰਚਾਇਤੀ ਚੋਣਾਂ ਦਾ ਨੋਟਿਫਿਕੇਸ਼ਨ ਵਾਪਸ ਲਏਗੀ  ਫਤਿਹਗੜ੍ਹ ਚੂੜੀਆਂ ਵਚ ਬਲਬੀਰ ਕੌਰ ਨੇ ਆਪਣੇ ਵਕੀਲ ਹਾਕਮ ਸਿੰਘ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ, ਜਿਸ ਚ ਕਿਹਾ ਗਿਆ ਸੀ ਕਿ ਜਿਸ ਹਿਸਾਬ ਨਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ ਉਸ ਕਾਰਨ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਅਦਾਲਤ ਨੇ ਪੁੱਛਿਆ ਕਿ ਜਿਹੜੇ ਮੁੱਖ ਚੋਣ ਅਧਿਕਾਰੀ ਹੁੰਦੇ ਹਨ ਉਸ ਦੀ ਨਿਯੁਕਤੀ ਤੁਸੀਂ ਕਿਵੇਂ ਕਰਦੇ ਹੋ।

ਅਦਾਲਤ ਨੇ ਕੀਤੀ ਟਿੱਪਣੀ

ਅਦਾਲਤ ਨੇ ਇਹ ਟਿੱਪਣੀ ਕੀਤੀ ਹੈ ਜਿਸ ਮਾਹੌਲ ਨਾਲ ਚੋਣ ਹੋ ਰਹੀ ਹੈ ਉਹ ਵੀ ਠੀਕ ਨਹੀਂ ਹੈ। ਅਦਾਲਤ ਨੇ ਕਿਹਾ ਕੀ ਸਰਕਾਰ ਕੋਈ ਨਵਾਂ ਨੋਟਿਫਿਕੇਸ਼ਨ ਲੈ ਕੇ ਆਵੇਗੀ ਜਾਂ ਅਸੀਂ ਕੋਈ ਆਪਣੇ ਵੱਲੋਂ ਕਾਰਵਾਈ ਕਰੀਏ।ਪਟੀਸ਼ਨ ਪਾਉਣ ਵਾਲੇ ਵਕੀਲ ਹਾਕਮ ਸਿੰਘ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਧੱਕੇ ਨਾਲ ਸਰਪੰਚ ਬਣਾਇਆ ਜਾ ਰਿਹਾ ਹੈ, ਹਾਈਕੋਰਟ ਦੀ ਇਸ ਟਿੱਪਣੀ ਦੇ ਨਾਲ ਹੁਣ ਇਹ ਵੀ ਸਵਾਲ ਖੜਾ ਹੋ ਗਿਆ ਹੈ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਕਿ ਨਹੀਂ।

ਸ਼੍ਰੋਮਣੀ ਅਕਾਲੀ ਦਲ ਨੇ ਚੁੱਕੀ ਆਵਾਜ਼

ਪੰਜਾਬ ਦੀ ਖੇਤਰੀ ਅਤੇ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾ ਕਾਗਜ਼ ਰੱਦ ਹੋਣ ਵਾਲੇ ਉਮੀਦਵਾਰ ਨਾਲ ਸੰਪਰਕ ਸਾਧਿਆ ਹੈ। ਅਕਾਲੀ ਦਲ ਵੱਲੋਂ ਕਾਗਜ ਰੱਦ ਹੋਣ ਵਾਲੇ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਲਈ ਲੀਗਲ ਟੀਮ ਦੇ ਗਠਨ ਕਰਕੇ ਅਦਾਲਤੀ ਕਾਰਵਾਈ ਆਰੰਭੀ ਏ । ਉਸ ਤੋਂ ਬਾਅਦ ਅਕਾਲੀ ਦਲ ਨੂੰ ਕਈ ਸ਼ਿਕਾਇਤਾਂ ਮਿਲਣਿਆਂ ਸ਼ੁਰੂ ਹੋਇਆ। ਇਸੇ ਦੇ ਕਾਰਨ ਹੀ ਪਾਰਟੀ ਦੇ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਸਾਹਿਬ ਦੇ ਡੀਸੀ ਦਫਤਰ ਬਾਰੇ ਕਾਗਜ ਰੱਦ ਦੇ ਵਿਰੋਧ ਚ ਧਰਨਾ ਪ੍ਰਦਰਸ਼ਨ ਕੀਤਾ।

ਕਾਂਗਰਸ ਨੇ ਵੀ ਕੀਤਾ ਵਿਰੋਧ

ਪੰਜਾਬ ਕਾਂਗਰਸ ਨੇ ਵੀ ਆਪਣੇ ਸਮਰਥਕਾਂ ਦੇ ਕਾਗਜ ਰੱਦ ਹੋਣ ਦੇ ਵਿਰੋਧ ਵਿਚ ਕਈ ਥਾਈ ਪ੍ਰਦਰਸ਼ਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਵਿਚ ਕਾਗਜ ਰੱਦ ਹੋਣ ਵਾਲੇ ਉਮੀਦਵਾਰਾਂ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਸਰਕਾਰ ਵਿਰੁਧ ਰੋਸ ਜਾਹਿਰ ਕੀਤਾ, ਹਾਲਾਕਿ ਆਮ ਆਦਮੀ ਪਾਰਟੀ ਚ ਤਾਜਾ-ਤਾਜਾ ਸ਼ਾਮਿਲ ਹੋਏ ਗਿੱਦੜਬਾਹਾ ਤੋਂ ਸਾਬਕਾ ਅਕਾਲੀ ਇੰਚਾਰਜ ਡਿੰਪੀ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਕੋਈ ਕਾਗਜ ਰੱਦ ਨਹੀ ਕੀਤਾ, ਸਗੋਂ ਉਮੀਦਵਾਰਾ ਵੱਲੋਂ ਕਾਗਜ ਖੁਦ ਵਾਪਸ ਲਏ ਨੇ। ਪਰ ਰਾਜਾ ਵੜਿੰਗ ਵੱਲੋਂ ਸਮਰਥਕਾਂ ਦੀ ਵੱਡੀ ਨਾਲ ਗਿੱਦੜਬਾਹਾ ਵਿਚ ਰੋਸ ਪ੍ਰਦਰਸ਼ਨ ਕਰ ਸਰਕਾਰ ਵਿਰੁਧ ਨਾਰੇਬਾਜੀ।  ਇਸ ਤੋਂ ਇਲਾਵਾ ਕਈ ਉਮੀਦਵਾਰਾਂ ਨੇ ਗਿੱਦੜਬਾਹਾ ਵਿਚ ਸੜਕਾਂ ਵੀ ਜ਼ਾਮ ਕੀਤੀਆ ਹਨ।

ਨਰਿੰਦਰ ਕੌਰ ਭਰਾਜ ਵੱਲੋਂ ਸਹੁਰੇ ਪਿੰਡ ਵਿੱਚ ਸਰਬਸੰਮਤੀ ਹੋਣ ਦਾ ਦਾਅਵਾ

ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਆਪਣੇ ਸਹੁਰੇ ਪਿੰਡ ਲੱਖੇਵਾਲ ਵਿਚ ਵੀ ਸਰਬਸੰਮਤੀ ਹੋਣ ਦਾ ਦਾਅਵਾ ਕੀਤਾ ਏ ਪਰ ਪਿੰਡ ਦੇ ਕਈ ਲੋਕ ਇਸ ਨੂੰ ਸਿਰੇ ਤੋਂ ਨਾਕਾਰ ਰਹੇ ਨੇ. ਪਿੰਡ ਦੇ ਕਈ ਲੋਕਾਂ ਨੇ ਨਰਿੰਦਰ ਕੌਰ ਭਰਾਜ ਵੱਲੋਂ ਬਣਾਏ ਸਰਪੰਚ ਦਾ ਵਿਰੋਧ ਕਰਦਿਆਂ ਨਰਿੰਦਰ ਕੌਰ ਭਰਾਜ ਖਿਲਾਫ ਨਾਅਰੇਬਾਜੀ ਕਰ ਵਿਰੋਧ ਕੀਤਾ ਏ। ਦੱਸ ਦੇਈਏ ਕਿ ਨਰਿੰਦਰ ਕੌਰ ਭਰਾਜ ਪਿੰਡ ਲੱਖੇਵਾਲ ਚ ਵਿਆਹੀ ਹੋਈ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਭਰਾਜ ਖਿਲਾਫ ਨਾਅਰੇਬਾਜੀ ਕੀਤੀ ।

ਗੁਰਦਾਸਪੁਰ ਵਿਚ ਵੀ ਕਾਂਗਰਸੀ ਲੀਡਰਾਂ ਵੱਲੋਂ ਜ਼ਿਲ੍ਹੇ ਦੇ ਡੀਸੀ ਨਾਲ ਬਹਿਸਬਾਜੀ ਕੀਤੀ ਸੀ ਅਤੇ ਕਈ ਹੋਰ ਥਾਵਾਂ ਤੋਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ।

ਇਸ ਤੋਂ ਇਲਾਵਾ ਕਈ – ਕਈ ਥਾਵਾਂ ਤੇ ਵੱਖ-ਵੱਖ ਲੀਡਰਾ ਦੀ ਅਗਵਾਈ ਵਿਚ ਕਾਗਜ ਰੱਦ ਹੋਣ ਖਿਲਾਫ ਰੋਸ ਵਿਖਾਵੇ ਕੀਤੇ ਗਏ ਨੇ ਅਤੇ ਅੱਜ ਪੰਜਾਬ ਕਾਂਗਰਸ ਵੱਲੋਂ ਅੱਜ ਰਾਣਾ ਗੁਰਜੀਤ ਤੇ ਤ੍ਰਿਪਤ ਰਜਿੰਦਰ ਬਾਜਵਾ ਦੀ ਅਗਵਾਈ ਚ ਸੂਬੇ ਦੇ ਚੋਣ ਕਮਿਸ਼ਨ ਨਾਲ ਮੁਲਾਕਾਤ ਨਾਲ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਚਾਇਤੀ ਚੋਣਾਂ ਚ ਧੱਕੇਸਾਹੀ ਦੇ ਇਲਜਾਮ ਲਗਾਏ ਨੇ ਅਤੇ ਚੋਣ ਕਮਿਸ਼ਨ ਨੂੰ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਦੱਸ ਦੇਈਏ ਕਿ ਪੰਚਾਇਤੀ ਚੋਣਾਂ  ਦੇ ਲਈ 13,229 ਪਿੰਡਾਂ ਵਿੱਚ ਸਰਪੰਚੀ ਲਈ 52,825 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀਆਂ ਭਰੀਆਂ ਸਨ ਜਦਕਿ ਪੰਚਾਂ ਦੇ ਲਈ 1 ਲੱਖ 66 ਹਜ਼ਾਰ 338 ਉਮੀਦਵਾਰ ਨੇ ਕਾਗਜ ਦਾਖਲ ਕੀਤਾ ਸਨ। ਕਾਗਜਾ ਦੀ ਪੜਤਾਲ ਸਮੇਂ ਸਰਪੰਚੀ ਦੇ 3,683 ਉਮੀਦਵਾਰਾਂ ਦੇ ਕਾਗ਼ਜ਼ ਕਰਨ ਦੇ ਨਾਲ-ਨਾਲ ਪੰਚ ਦੇ 11,734 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ। ਜਿਸ ਤੋਂ ਬਾਅਦ ਲਗਾਤਾਰਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਅੰਤ ਦੇ ਵਿਚ ਅਸੀ ਆਪਣੇ ਦਰਸ਼ਕਾਂ ਨੂੰ ਦੱਸ ਦੇਈਏ ਕਿ ਇੰਨਾ ਚੋਣਾਂ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਵੀ ਸਰਕਾਰ ਤੇ ਕਾਗਜ ਰੱਦ ਕਰਨ ਦੇ ਆਰੋਪ ਲਗਾ ਕੇ ਵਿਰੋਧ ਕਰ ਰਹੇ ਨੇ, ਕਈ ਥਾਵਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੜਕਾਂ ਤੱਕ ਜਾਮ ਕੀਤੀਆਂ ਗਈਆ ਹਨ।

Exit mobile version