The Khalas Tv Blog Punjab ਪੰਚਾਇਤੀ ਚੋਣਾਂ: ਪਟਿਆਲਾ ’ਚ ਗੋਲ਼ੀਬਾਰੀ ਤੇ ਪਥਰਾਅ, 2 ਲੋਕ ਜ਼ਖ਼ਮੀ
Punjab

ਪੰਚਾਇਤੀ ਚੋਣਾਂ: ਪਟਿਆਲਾ ’ਚ ਗੋਲ਼ੀਬਾਰੀ ਤੇ ਪਥਰਾਅ, 2 ਲੋਕ ਜ਼ਖ਼ਮੀ

ਬਿਉਰੋ ਰਿਪੋਰਟ: ਪਟਿਆਲਾ ਦੇ ਸਨੌਰ ਨੇੜੇ ਪਿੰਡ ਖੁੱਡਾ ਵਿੱਚ ਗੋਲ਼ੀਬਾਰੀ ਦੇ ਨਾਲ-ਨਾਲ ਪਥਰਾਅ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਵਿੱਚ 2 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ’ਚ ਸ਼ਾਂਤੀਪੂਰਵਕ ਵੋਟਿੰਗ ਹੋ ਰਹੀ ਸੀ ਪਰ ਇਸ ਦੌਰਾਨ ਕੁਝ ਬਾਹਰੀ ਵਿਅਕਤੀ ਪਿੰਡ ਦੇ ਪੋਲਿੰਗ ਬੂਥ ’ਤੇ ਪਹੁੰਚ ਗਏ। ਜਿੱਥੇ ਪੋਲਿੰਗ ਏਜੰਟ ਨਾਲ ਉਨ੍ਹਾਂ ਦੀ ਝੜਪ ਹੋ ਗਈ।

ਇਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਬਾਹਰੋਂ ਆ ਰਹੇ ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 8 ਰਾਊਂਡ ਫਾਇਰ ਕੀਤੇ ਗਏ। ਗੋਲ਼ੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਸੋਨੀ ਉਰਫ਼ ਤੇਜਾ ਸਿੰਘ ਵਜੋਂ ਹੋਈ ਹੈ, ਜਦਕਿ ਦੂਜਾ ਵਿਅਕਤੀ ਪੱਥਰਬਾਜ਼ੀ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Exit mobile version