The Khalas Tv Blog Punjab ਅੰਮ੍ਰਿਤਧਾਰੀ ਪਿਓ-ਪੁੱਤ ਨੂੰ ਜ਼ਲੀਲ ਕਰਨ ਵਾਲੇ SHO ਖਿਲ਼ਾਫ ਆਖਿਰਕਾਰ ਹੋਇਆ ਪਰਚਾ
Punjab

ਅੰਮ੍ਰਿਤਧਾਰੀ ਪਿਓ-ਪੁੱਤ ਨੂੰ ਜ਼ਲੀਲ ਕਰਨ ਵਾਲੇ SHO ਖਿਲ਼ਾਫ ਆਖਿਰਕਾਰ ਹੋਇਆ ਪਰਚਾ

‘ਦ ਖ਼ਾਲਸ ਬਿਊਰੋ:- ਖੰਨਾ ਜਿਲ੍ਹਾ ਲੁਧਿਆਣਾ ਸਦਰ ਥਾਣੇ ਅੰਦਰ ਇੱਕ SHO ਦੀ ਘਿਨੌਣੀ ਹਰਕਤ ਸਾਹਮਣੇ ਆਈ ਹੈ। ਖੰਨਾ ਦੇ SHO ਵੱਲੋਂ ਸਿੱਖ ਪਿਉ-ਪੁੱਤ ਅਤੇ ਉਨ੍ਹਾਂ ਦੇ ਸੀਰੀ ਨੂੰ ਨੰਗਾ ਕਰਕੇ ਵੀਡੀੳ ਬਣਾਉਣ ਦੇ ਮਾਮਲੇ ‘ਚ ਐਸ.ਐਚ.ਓ ਅਤੇ ਉਸਦੇ ਸਾਥੀ ਖਿਲਾਫ ਧਾਰਾ  323, 342, 295 A, 166, ਆਈ.ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ, SHO ਵੱਲੋਂ ਕੀਤੀ ਇਸ ਹਰਕਤ ਤੋਂ ਬਾਅਦ ਕਾਫੀ ਲੰਮਾਂ ਸਮਾਂ ਸਥਾਨਕ ਵਾਸੀਆਂ ਵੱਲੋਂ ਵਿਰੋਧ ਹੁੰਦਾ ਰਿਹਾ ਪਰ ਕਿਸੇ ਵੀ ਲੀਡਰ ਜਾਂ ਮੰਤਰੀ ਨੇ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ।

ਲੰਮੇਂ ਸਮੇਂ ਬਾਅਦ ਸੀਨੀਅਰ ਐਡਵੋਕੇਟ ਐਚ.ਐਸ.ਫੂਲਕਾ ਨੇ ਇਸ ਮਾਮਲੇ ਸਬੰਧੀ ਵੀਡੀੳ ਜਾਰੀ ਕਰਕੇ ਬਿਆਨ ਦਿੰਦਿਆਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਬਾਰੇ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਸੀ। ਜਿਸ ਤੋਂ ਬਾਅਦ ਹੁਣ SHO ਅਤੇ ਉਸ ਦੇ ਸਾਥੀਆਂ ਖਿਲਾਫ ਕਾਰਵਾਈ ਹੋਈ ਹੈ।

ਜਦਕਿ ਪਹਿਲਾਂ ਕਿਸੇ  ਸਿਆਸੀ ਦਬਾਅ ਕਾਰਨ SHO ਖਿਲਾਫ ਕੋਈ ਪਰਚਾ ਨਹੀਂ ਸੀ ਹੋ ਰਿਹਾ।

Exit mobile version