The Khalas Tv Blog India ਪਾਕਿਸਤਾਨ ਦੇ ਹਿੰਦੂ ਸਿੱਖ ਰੋਅ ਰਹੇ ਨੇ ਖ਼ੂ ਨ ਦੇ ਹੰ ਝੂ
India International Khalas Tv Special Punjab

ਪਾਕਿਸਤਾਨ ਦੇ ਹਿੰਦੂ ਸਿੱਖ ਰੋਅ ਰਹੇ ਨੇ ਖ਼ੂ ਨ ਦੇ ਹੰ ਝੂ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ‘ਤੇ ਹ ਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਬੇਸ਼ਕ ਪਾਕਿਸਤਾਨ ਵਿੱਚ ਸਰਕਾਰ ਬਦਲ ਗਈ ਹੈ। ਹੁਕਮਰਾਨ ਪਾਰਟੀ ਨੇ ਪਲਟਾ ਖਾਧਾ ਹੈ ਪਰੰਤੂ ਘੱਟ ਗਿਣਤੀ ‘ਤੇ ਹਮ ਲੇ ਜਾਰੀ ਹਨ। ਇਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਉੱਥੇ ਘੱਟ ਗਿਣਤੀਆਂ ਇਸੇ ਤਰ੍ਹਾਂ ਜ਼ੁ ਲਮ ਦਾ ਨਿਸ਼ਾਨਾ ਬਣਦੀਆਂ ਰਹਿਣਗੀਆਂ। ਜਿਹੜਾ ਮਨੁੱਖਤਾ ਦਾ ਅਕਹਿ ਅਤੇ ਅਸਿਹ ਦਰਦ ਹੋ ਨਿਬੜਿਆ ਹੈ।

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਬਾ ‘ਚ ਸਰਬੰਦ ਦੇ ਬਾਟਾ ਬਜ਼ਾਰ ਵਿੱਚ ਮਸਾਲਾ ਵੇਚਣ ਵਾਲੇ ਦੋ ਸਿੱਖ ਦੁਕਾਨਦਾਰਾਂ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਹਥਿ ਆ ਰਬੰਦ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਬੇਰ ਹਿਮੀ ਨਾਲ ਕਤ ਲ ਕਰ ਦਿੱਤਾ ਗਿਆ ਹੈ। ਇਸ ਜ਼ਾ ਲ ਮਾਨਾ ਅਤੇ ਬੁਜ਼ ਦਿਲ ਕਾਰਵਾਈ ਨੇ ਉੱਥੇ ਵਸਦੇ ਘੱਟ ਗਿਣਤੀ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ ਹੈ। ਅਸਲ ਗੱਲ ਇਹ ਕਿ ਪਾਕਿ ਵਿੱਚ ਬੇਗਾਨੇ ਸਮਝੇ ਜਾਂਦੇ ਹਿੰਦੂ ਸਿੱਖ ਭਾਈਚਾਰੇ ਲਈ ਕਦੇ ਵੀ ਸਹਿਜ ਦੀ ਸਥਿਤੀ ਨਹੀਂ ਰਹੀ ਹੈ। ਬੇਗੁਨਾਹ ਸਿੱਖਾਂ ਦੇ ਕਤਲ ਦੀ ਇਹ ਪਹਿਲੀ ਘਟ ਨਾ ਨਹੀਂ ਹੈ । ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਸਿੱਖ ਆਗੂਆਂ ਦੀ ਜ਼ੁਬਾਨ ਬੰਦ ਕਰਨ ਲਈ ਟਾਰਗੇਟ ਕਿਲਿੰਗ ਰਾਹੀਂ ਉਨ੍ਹਾਂ ਦਾ ਸ਼ਿ ਕਾਰ ਕਰਨਾ ਆਮ ਵਰਤਾਰਾ ਹੈ। ਉੱਪਰੋਂ ਤਰਾਸਦੀ ਇਹ ਕਿ ਕੱਟ ੜਪੰ ਥੀ ਕਾਤ ਲ ਗ੍ਰਿਫ ਤਾਰ ਤੱਕ ਨਹੀਂ ਕੀਤੇ ਜਾਂਦੇ ਹਨ।

ਬੇਸ਼ਕ ਇਸਲਾਮ ਇੱਕ ਬੇਗੁਨਾਹ ਦੇ ਕਾ ਤਲ ਨੂੰ ਪੂਰੀ ਕਾਇਨਾਤ ਦਾ ਕ ਤਲ ਤਸਲੀਮ ਕਰਦੀ ਹੈ ਪਰ ਪਾਕਿਸਤਾਨ ਦੇ ਕੱਟ ੜਪੰ ਥੀਆਂ ਲਈ ਹਿੰਦੂ ‘ਤੇ ਸਿੱਖ ਦੋਵੇਂ ਕਾ ਫ਼ਿਰ ਹਨ ਅਤੇ ਕਾ ਫ਼ਿਰ ਲਈ ਅਤਿ ਆਚਾਰ ਨੂੰ ਉਹ ਜਾਇਜ਼ ਮੰਨਦੇ ਹਨ। ਇੱਥੇ ਹੀ ਬੱਸ ਨਹੀਂ ਪਾਕਿ ਵਿੱਚ ਘੱਟ ਗਿਣਤੀ ਦੀਆਂ ਧੀਆਂ ਭੈਣਾਂ ਨੂੰ ਅਗਵਾ ਕਰਨਾ, ਜ਼ਬ ਰੀ ਧਰਮ ਪ੍ਰਵਰਤਨ ਅਤੇ ਨਿਕਾਹ ਵਰਗੀਆਂ ਜ਼ਾਲ ਮਾਨਾ ਘਟ ਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਹਿੰਦੂ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸਦੀ ਅਸਲ ਵਜ਼੍ਹਾ ਇਸਲਾਮਕ ਕੱਟ ੜ ਵਾਦੀ ਵਿਦਿੱਅਕ ਪ੍ਰਣਾਲੀ ਹੈ ਜੋ ਖ਼ਾਸ ਕਰਕੇ ਮਦਰਸਿਆਂ ਰਾਹੀਂ ਪ੍ਰਚਾਰੀ ਅਤੇ ਪ੍ਰਸਾਰੀ ਜਾ ਰਹੀ ਹੈ। ਇਸੇ ਵਿੱਚੋਂ ਹੀ ਸਦੀਆਂ ਪੁਰਾਣਾ ਹਿੰਦੂ ਮੁਸਲਿਮ ਟਕ ਰਾਅ ਬੋਲਦਾ ਨਜ਼ਰ ਆ ਰਿਹਾ ਹੈ।

ਨਤੀਜਾ ਇਹ ਕਿ ਅੱਜ ਪਾਕਿਸਤਾਨ ਵਿੱਚ ਸਹਿਮ ਦਾ ਮਾਹੌਲ ਹੈ। ਉੱਥੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਬੇਕਸੂਰ ਘੱਟ ਗਿਣਤੀਆਂ  ਖ਼ਿ ਲਾਫ਼ ਧਾਰਮਿਕ ਕੱਟ ੜਤਾ ਕਾਰਨ ਭੰ ਨ ਤੋ ੜ ਅਤੇ ਕ ਤਲਾਂ ਦੀ ਵੱਡੀ ਦਹਿ ਸ਼ਤ ਦਾ ਛਾਇਆ ਪਸਰ ਚੁੱਕਾ ਹੈ। ਟਾਰਗੈਟ ਕਿ ਲਿੰਗ ਭਾਵ ਨਿਸ਼ਾ ਨਾ ਬਣਾ ਕੇ ਹਮ ਲਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੇਗੁਨਾਹ ਸਿੱਖਾਂ ਦੇ ਕਤ ਲ ਦੇ ਪਿਛੋਕੜ ਵੱਲ ਝਾਤ ਮਾ ਰੀਏ ਤਾਂ ਅਬਦਾਲ ਦੇ ਵਾਸੀ 45 ਸਾਲਾਂ ਸਿੱਖ ਹਕੀਮ ਸਰਵਣ ਸਿੰਘ ਨੂੰ ਪਿਸ਼ਾਵਰ ਸ਼ਹਿਰ ਵਿਖੇ ਉਨ੍ਹਾਂ ਦੀ ਕਲੀਨਿਕ ਵਿੱਚ ਗੋ ਲੀਆਂ ਮਾ ਰ ਕੇ ਮਾ ਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਕੱਟ ੜਪੰ ਥੀਆਂ ਵੱਲੋਂ ਦਰਜਨ ਸਿੱਖਾਂ ਦੇ ਕਤ ਲ ਦੀ ਇੱਕ ਮਨ ਹੂਸ ਖ਼ਬਰ ਸੁਣਨ ਨੂੰ ਮਿਲੀ ਸੀ। ਸਾਲ 2018 ਵਿੱਚ ਬੇਕਸੂਰ ਚਰਨਜੀਤ ਸਿੰਘ ਨੂੰ ਨਿ ਸ਼ਾਨਾ ਬਣਾਇਆ ਗਿਆ ਸੀ। ਉਸ ਤੋਂ ਦੋ ਸਾਲ ਬਾਅਦ 2020 ਨੂੰ ਇੱਕ ਸਿੱਖ ਐਂਕਰ ਰਵਿੰਦਰ ਸਿੰਘ ਦਾ ਕ ਤਲ ਕਰ ਦਿੱਤਾ ਗਿਆ ਸੀ। ਇਸ ਤੋਂ ਚਾਰ ਸਾਲ ਪਹਿਲਾਂ 2016 ‘ਚ ਪਾਕਿਸਤਾਨ ਦੇ ਤਹਿਰੀਕ ਏ ਇੰਨਸਾਫ ਦੇ ਕੌਮੀ ਅੰਸੈਬਲੀ ਮੈਂਬਰ ਸੋਰੇਨ ਸਿੰਘ ਦੀ ਵੀ ਪਿਸ਼ਾਵਰ ‘ਚ ਹੀ ਤਾਲਿ ਬਾਨਾ ਵੱਲੋਂ ਹੱ ਤਿਆ ਕਰ ਦਿੱਤੀ ਗਈ ਸੀ । ਇੱਥੇ ਹੀ ਬੱਸ ਨਹੀਂ 2009 ਵਿੱਚ ਜਜ਼ੀਆ ਅਦਾ ਨਾ ਕਰਨ ‘ਤੇ 11 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਤਬਾ ਹ ਕਰ ਦਿੱਤਾ ਗਿਆ ਸੀ ਅਤੇ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਦਾ ਕਤ ਲ ਵੀ ਕਰ ਦਿੱਤਾ ਗਿਆ ਸੀ। ਸਾਲ 2010 ਵਿੱਚ ਆਪਣੇ ਵਿਆਹ ਲਈ ਖ਼ਰੀਦਦਾਰੀ ਕਰਨ ਨਿਕਲੇ ਨੌਜਵਾਨ ਦੀ ਬਜ਼ਾਰ ਵਿੱਚ ਹੀ ਹੱ ਤਿਆ ਕਰ ਦਿੱਤੀ ਗਈ ਸੀ।

ਇਹੋ ਵਜ੍ਹਾ ਹੈ ਕਿ ਉੱਥੇ ਸਿੱਖਾਂ ਦੀ ਗਿਣਤੀ ਸਿਰਫ 6146 ਰਹਿ ਗਈ ਹੈ। ਸਾਲ 2017 ਵਿੱਚ ਪਾਕਿਸਤਾਨ ‘ਚ ਹੋਈ ਮਰਦਮਸ਼ੁਮਾਰੀ ਵਿੱਚ ਤਾਂ ਸਿੱਖਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਸੀ। ਜਿੱਥੋ ਤੱਕ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਹਾਲਤ ਦਾ ਸਬੰਧ ਹੈ ਇਹ ਬੇਹੱਦ ਤਰਸਯੋਗ ਕਹੀ ਜਾ ਸਕਦੀ ਹੈ। ਇਹੋ ਵਜ੍ਹਾ ਹੈ ਕਿ ਉਥੇ ਹੁਣ ਤਿੰਨ ਫੀਸਦੀ ਤੋਂ ਕੁਝ ਵਧੇਰੇ ਹੀ ਘੱਟ ਗਿਣਤੀ ਦੇ ਲੋਕ ਰਹਿ ਗਏ ਹਨ। ਸਾਲ 1997 ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਹਿੰਦੂਆਂ ਦੀ ਗਿਣਤੀ 1.6 ਫੀਸਦੀ ਰਹਿ ਗਈ ਹੈ। ਉਹ ਜ਼ਿਆਦਾ ਕਰਕੇ ਸਿੰਧ ਖੇਤਰ ਵਿੱਚ ਰਹਿੰਦੇ ਹਨ ਪਰ ਉੱਥੇ ਵੀ ਉਹ ਸੁਰੱਖਿਅਤ ਨਹੀਂ ਅਤੇ ਅੱਤ ਵਾਦੀਆਂ ਦੇ ਕਿਸੇ ਨਾ ਕਿਸੇ ਤਰ੍ਹਾਂ ਨਿ ਸ਼ਾਨੇ ‘ਤੇ ਰਹਿੰਦੇ ਹਨ। ਸਿਤਮ ਇਹ ਕਿ ਕੱਟ ੜਪੰ ਥੀ ਤਾਂ ਔਰਤਾਂ ਨੂੰ ਵੀ ਨਹੀਂ ਬਖਸ਼ਦੇ ਹਨ।

ਸਿੱਖ ਤਾਂ ਹੁਣ ਉੱਥੇ ਆਟੇ ਵਿੱਚ ਲੂਣ ਦੇ ਬਰਾਬਰ ਰਹਿ ਗਏ ਹਨ। ਕੱਟ ੜਪੰ ਥੀਆਂ ਵੱਲੋਂ ਹਿੰਦੂਆਂ ਦਾ ਨਾਲ ਸਿੱਖਾਂ, ਅਹਿਮਦੀਆਂ , ਸ਼ੀਆ ਅਤੇ ਇਸਾਈਆਂ ਨੂੰ ਹਮੇਸ਼ਾ ਨਿ ਸ਼ਾਨੇ ‘ਤੇ ਲਿਆ ਜਾਂਦਾ ਹੈ। ਸ਼ੀਆ ਚਾਹੇ ਮੁਸ ਲਿਮ ਫ਼ਿ ਰਕੇ ਨਾਲ ਸਬੰਧ ਰੱਖਦੇ ਹਨ ਪਰ ਸੁੰ ਨੀ ਮੁਸ ਲਿਮ ਅੱਤ ਵਾਦੀਆਂ ਵੱਲੋਂ ਲਗਾਤਾਰ ਉਨ੍ਹਾਂ ਦੀਆਂ ਮਸਜਿਦਾਂ ਅਤੇ ਹੋਰ ਸਮਾਗਮਾਂ ‘ਤੇ ਹਮ ਲੇ ਕੀਤੇ ਜਾਂਦੇ ਹਨ। ਇਨ੍ਹਾਂ ਹਮ ਲਿਆਂ ਵਿੱਚ ਸੈਂਕੜੇ ਲੋਕ ਮਾ ਰੇ ਜਾਂਦੇ ਰਹੇ ਹਨ। ਉੱਥੇ ਰਹਿ ਗਏ ਘੱਟ ਗਿਣਤੀ ਲੋਕ ਬਦਕਿਸਮਤ ਵਿਆਕਤੀਆਂ ਦੀ ਕਤਾਰ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ।

ਪਾਕਿਸਤਾਨ ਵਿੱਚ ਅਜਿਹੇ ਹਾਲਾਤ ਪੈਦਾ ਹੋਣ ਨਾਲ ਘੱਟ ਗਿਣਤੀ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਹੀ ਰਹੇ ਹਨ ਪਰ ਪਾਕਿਸਤਾਨ ਵੀ ਕੌਮਾਂਤਰੀ ਪੱਧਰ ‘ਤੇ ਸਾਰਿਆਂ ਦੀਆਂ ਨਜ਼ਰਾਂ ਵਿੱਚ ਹੇਠਾਂ ਡਿੱਗਦਾ ਜਾ ਰਿਹਾ ਹੈ। ਨਿਰਸੰਦੇਹ ਪਾਕਿਸਤਾਨ ਦੇ ਪਿਸ਼ਾਵਰ ਵਿੱਚ ਦੋ ਸਿੱਖਾਂ ਨੂੰ ਮਾ ਰੇ ਜਾਣ ਦੇ ਵਜੋਂ ਭਾਰਤ ਵਿਸ਼ੇਸ਼ ਕਰਕੇ ਪੰਜਾਬ ਵਿੱਚ ਸਖਤ ਰਿਐਕਸ਼ਨ ਦੇਖਣ ਨੂੰ ਮਿਲਿਆ ਹੈ ਪਰ ਪਾਕਿਸਤਾਨ ਜਦੋਂ ਤੱਕ ਅਜਿਹੇ ਘਟਨਾਕਰਮ ਲਈ ਸ਼ਰਮਿੰਦਾ ਨਹੀਂ ਹੁੰਦਾ ਉਦੋਂ ਤੱਕ ਅਜਿਹੀਆਂ ਘਟ ਨਾਵਾਂ ਰੁਕਣੀਆਂ ਮੁਸ਼ਕਲ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਤਿੱਖਾ ਰੋ ਸ ਪ੍ਰਗਟ ਕੀਤਾ ਗਿਆ ਹੈ।  ਸਮੂਹ ਸਿੱਖ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਨੂੰ ਪਾਕਿਸਤਾਨ ਦੇ ਖ਼ਿਲਾ ਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵੀ ਸਿੱਖ ਭਾਈਚਾਰੇ ਉੱਤੇ ਹੋ ਰਹੇ ਅਜਿਹੇ ਮਾ ਰੂ ਹਮ ਲਿਆਂ ਤੋਂ ਰੱਖਿਆ ਕੀਤੀ ਜਾ ਸਕੇ। ਪਾਕਿਸਤਾਨ ਵਿੱਚ ਖ਼ੂ ਨ ਦੇ ਹੰਝੂ ਰੋਅ ਰਹੇ ਹਿੰਦੂ ਸਿੱਖ ਭਾਈਚਾਰੇ ਦੀ ਹੋਂਦ ਹੁਣ ਸੱਚੀ ਪੂਰੀ ਤਰ੍ਹਾਂ ਖਤ ਰੇ ਵਿੱਚ ਹੈ।

ਉਂਝ ਪਾਕਿਸਤਾਨ ਵੱਲੋਂ ਕਦੇ ਕਦੇ ਹਵਾ ਦਾ ਠੰਡਾ ਬੁੱਲਾ ਵੀ ਰੁਮਕਦਾ ਹੈ। ਉੱਧਰੋਂ ਮੋਹ ਦੇ ਸੁਨੇਹੇ ਵੀ ਮਿਲਦੇ ਨੇ। ਇਹ ਵੱਖਰੀ ਗੱਲ ਹੈ ਕਿ ਪੰਜਾਬ ਨਾਲ ਹੇਜ਼ ਰੱਖਣ ਵਾਲੇ ਮੋਹ ਭਰੇ ਇੰਨਸਾਨ, ਕੱਟ ੜਪੰ ਥੀਆਂ ਦੇ ਜ਼ਾਲ ਮਾਨਾ ਕਾਰਿਆਂ ਮੂਹਰੇ ਦੱਬ ਕੇ ਰਹਿ ਜਾਂਦੇ ਹਨ।

Exit mobile version