The Khalas Tv Blog India ਸਲਮਾਨ-ਲਾਰੈਂਸ ‘ਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼! ਪਾਕਿਸਤਾਨ ਤੱਕ ਜੁੜੀਆਂ ਤਾਰਾਂ
India

ਸਲਮਾਨ-ਲਾਰੈਂਸ ‘ਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼! ਪਾਕਿਸਤਾਨ ਤੱਕ ਜੁੜੀਆਂ ਤਾਰਾਂ

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਐਨਸੀਪੀ (NCP) ਦੇ ਆਗੂ ਬਾਬਾ ਸਿੱਦੀਕੀ (Baba Siddiqui) ਦੇ ਕਤਲ ਤੋਂ ਬਾਅਦ ਲਾਰੈਂਸ ਬਿਸਨੋਈ (Lawrence Bisnoi) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਹੁਣ ਲਾਰੈਂਸ ਬਿਸਨੋਈ ਨੇ ਸਲਮਾਨ ਖਾਨ (Salman Khan) ਨੂੰ ਮਾਰਨ ਦੀ ਵੀ ਧਮਕੀ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਪਾਕਿਸਤਾਨ ਦੇ ਡੌਨ ਦੀ ਐਂਟਰੀ ਹੋ ਗਈ ਹੈ। ਪਾਕਿਸਤਾਨ ਦੇ ਮਸ਼ਹੂਰ ਡਾਨ ਫਾਰੂਕ ਖੋਖਰ ਸ਼ਹਿਜ਼ਾਦ ਭੱਟੀ (Farooq Khokhar Shehzad Bhatti) ਦੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਲਾਰੈਂਸ ਅਤੇ ਸਲਮਾਨ ਖਾਨ ਵਿਚਕਾਰ ਸੁਲਾ ਕਰਵਾਉਣ ਦੀ ਗੱਲ ਕਹਿ ਰਿਹਾ ਹੈ। ਇਨ੍ਹਾਂ ਵੀਡੀਓਜ਼ ਵਿਚ ਪਾਕਿਸਤਾਨੀ ਡਾਨ ਲਾਰੈਂਸ ਨੂੰ ਆਪਣਾ ਭਰਾ ਕਿਹਾ ਰਿਹਾ ਹੈ ਅਤੇ ਲਾਰੇਂਸ ਅਤੇ ਸਲਮਾਨ ਖਾਨ ਵਿਚਕਾਰ ਸੁਲ੍ਹਾ-ਸਫਾਈ ਦੀ ਗੱਲ ਵੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇਕ ਵੀਡੀਓ ਵਿਚ 3 ਫੋਟੋਆਂ ਵੀ ਸ਼ਾਮਲ ਹਨ, ਜਿਸ ਵਿਚ ਇਕੱਲਾ ਲਾਰੈਂਸ, ਦੂਜੇ ‘ਚ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਅਤੇ ਤੀਜੇ ‘ਚ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਬਾਬਾ ਸਿੱਦੀਕੀ ਇਕੱਠੇ ਹਨ।

ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਤਹਿਲਕਾ ਮਚਿਆ ਹੋਇਆ ਹੈ, ਕਿਉਂਕਿ ਇਕ ਵੀਡੀਓ ਦੀ ਸ਼ੁਰੂਆਤ ‘ਚ ਉਹ ਕਹਿ ਰਹੇ ਹਨ ਕਿ ਧਿਆਨ ਨਾਲ ਸੁਣੋ, ਕੌਣ ਜਾਣਦਾ ਹੈ ਕਿ ਇਸ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ। ਇਹ ਉਹੀ ਭੱਟੀ ਹੈ ਜਿਸ ਦੀ ਲਾਰੈਂਸ ਨਾਲ ਵੀਡੀਓ ਕਾਲ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ। ਪਿਛਲੀ ਵੀਡੀਓਜ਼ ਵਿਚ ਵੀ ਲਾਰੈਂਸ ਬਿਸਨੋਈ ਫਾਰੂਕ ਖੋਖਰ ਸ਼ਹਿਜ਼ਾਦ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਸੀ। ਇਨ੍ਹਾਂ ਦੋਵਾਂ ਦੀ ਪਿਛਲੀ ਵੀਡੀਓਜ਼ ਨੇ ਕਾਫੀ ਸਵਾਲ ਖੜ੍ਹੇ ਕੀਤੇ ਸੀ ਕਿਉਂਕਿ ਲਾਰੈਂਸ ਨੇ ਇਹ ਵੀਡੀਓ ਕਾਲ ਵੀ ਜੇਲ੍ਹ ਵਿਚ ਬੈਠ ਕੇ ਕੀਤੀ ਸੀ।

ਇਹ ਵੀ ਪੜ੍ਹੋ –  ਪੰਜਾਬ ‘ਚ ਕੱਲ੍ਹ ਸਰਕਾਰੀ ਛੁੱਟੀ ਰਹੇਗੀ!

 

Exit mobile version