The Khalas Tv Blog India ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲਿਆਂ ਬਾਅਦ ਪਠਾਨਕੋਟ ’ਚ ਵੱਡੀ ਘਟਨਾ! ਮੰਦਿਰ ’ਚ ਸ਼ਿਵਲਿੰਗ ’ਤੇ ਮਿਲਿਆ ਪਾਕਿਸਤਾਨੀ ਨੋਟ
India Punjab

ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲਿਆਂ ਬਾਅਦ ਪਠਾਨਕੋਟ ’ਚ ਵੱਡੀ ਘਟਨਾ! ਮੰਦਿਰ ’ਚ ਸ਼ਿਵਲਿੰਗ ’ਤੇ ਮਿਲਿਆ ਪਾਕਿਸਤਾਨੀ ਨੋਟ

Group of soldiers are marching on road

ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਬਾਅਦ ਹੁਣ ਪਠਾਨਕੋਟ ਵਿੱਚ ਰੈੱਡ ਅਲਰਟ ਜਾਰੀ ਹੈ। ਇਸ ਦੇ ਚੱਲਦਿਆਂ ਅੱਜ ਸਵੇਰੇ ਪਠਾਨਕੋਟ ਦੇ ਮਸ਼ਹੂਰ ਬਰਫ਼ਾਨੀ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ਉੱਤੇ ਪਾਕਿਸਤਾਨ ਦਾ 100 ਰੁਪਏ ਦਾ ਲਾਲ ਨੋਟ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ।

ਇਹ ਮੰਦਿਰ ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਹੈ। ਸਥਾਨਕ ਲੋਕਾਂ ਤੋਂ ਇਲਾਵਾ ਇੱਥੇ ਸੈਲਾਨੀ ਵੀ ਦਰਸ਼ਨ ਕਰਨ ਆਉਂਦੇ ਹਨ। ਅੱਜ ਸਵੇਰੇ ਜਦੋਂ ਲੋਕ ਮੰਦਰ ਵਿੱਚ ਪੂਜਾ ਕਰਨ ਗਏ ਤਾਂ ਸ਼ਿਵਲਿੰਗ ’ਤੇ ਪਿਆ ਪਾਕਿਸਤਾਨ ਦਾ 100 ਰੁਪਏ ਦਾ ਲਾਲ ਨੋਟ ਦੇਖਿਆ ਗਿਆ।

ਇਲਾਕਾ ਨਿਵਾਸੀ ਰਾਕੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਮੰਦਰ ਵਿੱਚ ਪੂਜਾ ਲਈ ਆਏ ਸਨ। ਜਦੋਂ ਉਹ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਆਇਆ ਤਾਂ ਸ਼ਿਵਲਿੰਗ ਨੇੜੇ 100 ਰੁਪਏ ਦਾ ਪਾਕਿਸਤਾਨੀ ਨੋਟ ਦੇਖਿਆ। ਉਸ ਨੇ ਉਸੇ ਸਮੇਂ ਆਪਣੇ ਐਮਸੀ ਨੂੰ ਫੋਨ ਕੀਤਾ ਤਾਂ ਉਹ ਉਸੇ ਸਮੇਂ ਆ ਗਿਆ ਅਤੇ ਪੁਲਿਸ ਨੂੰ ਬੁਲਾਇਆ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਦਰ ਵਿੱਚੋਂ 100 ਰੁਪਏ ਦਾ ਨੋਟ ਮਿਲਿਆ ਹੈ ਜੋ ਪਾਕਿਸਤਾਨ ਦਾ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਪੰਜਾਬ ਦੇ ਰੇਲਵੇ ਸਟੇਸ਼ਨਾਂ ਸਣੇ ਕਈ ਧਾਰਮਿਕ ਸਥਾਨ ਬੰਬ ਨਾਲ ਉਡਾਉਣ ਦੀ ਧਮਕੀ! ਅਲਰਟ ਜਾਰੀ

Exit mobile version