The Khalas Tv Blog India ਪੁਲਵਾਮਾ ਹਮਲੇ ਤੋਂ ਬਾਅਦ ‘ਹੈਵੀ ਡਿਊਟੀਜ਼’ ਕਾਰਨ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ ਹੋਏ: ਪਾਕਿ ਵਿਦੇਸ਼ ਮੰਤਰੀ
India International

ਪੁਲਵਾਮਾ ਹਮਲੇ ਤੋਂ ਬਾਅਦ ‘ਹੈਵੀ ਡਿਊਟੀਜ਼’ ਕਾਰਨ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ ਹੋਏ: ਪਾਕਿ ਵਿਦੇਸ਼ ਮੰਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ’ਤੇ ਭਾਰਤ ਦੁਆਰਾ ‘ਹੈਵੀ ਡਿਊਟੀ’ ਲਗਾਉਣ ਕਾਰਨ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਵਪਾਰਕ ਸਬੰਧ 2019 ਤੋਂ ਮੁਅੱਤਲ ਹਨ। ਦੱਸ ਦੇਈਏ ਡਾਰ ਕੋਲ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਹੈ।

ਸ਼ਨੀਵਾਰ ਨੂੰ ਨੈਸ਼ਨਲ ਅਸੈਂਬਲੀ ਨੂੰ ਸੌਂਪੇ ਇੱਕ ਲਿਖਤੀ ਜਵਾਬ ਵਿੱਚ, ਡਾਰ ਨੇ ਕਿਹਾ, “ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ’ਤੇ 200 ਫ਼ੀਸਦੀ ਡਿਊਟੀ ਲਾਉਣ ਦਾ ਫੈਸਲਾ ਕੀਤਾ, ਕੰਟਰੋਲ ਰੇਖਾ ਦੇ ਪਾਰ ਵਪਾਰ ਤੇ ਕਸ਼ਮੀਰ ਬੱਸ ਸੇਵਾ ਨੂੰ ਮੁਅੱਤਲ ਕਰ ਦਿੱਤਾ।”

ਪਾਕਿਸਤਾਨ ਦੇ ਡਾਨ ਅਖ਼ਬਾਰ ਮੁਤਾਬਕ ਡਾਰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੰਸਦ ਮੈਂਬਰ ਸ਼ਰਮੀਲਾ ਫਾਰੂਕੀ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਪਾਕਿਸਤਾਨ ਨੂੰ ਗੁਆਂਢੀ ਦੇਸ਼ਾਂ ਖ਼ਾਸ ਤੌਰ ’ਤੇ ਭਾਰਤ ਨਾਲ ਸਬੰਧਾਂ ਵਿੱਚ ਦਰਪੇਸ਼ ਵਪਾਰਕ ਚੁਣੌਤੀਆਂ ਬਾਰੇ ਵੇਰਵੇ ਦੀ ਮੰਗ ਕੀਤੀ ਗਈ ਸੀ।

ਮਾਰਚ ਵਿੱਚ, ਲੰਦਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਡਾਰ ਨੇ ਭਾਰਤ ਨਾਲ ਵਪਾਰਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਪਾਕਿਸਤਾਨ ਦੇ ਵਪਾਰਕ ਭਾਈਚਾਰੇ ਦੀ ਉਤਸੁਕਤਾ ਨੂੰ ਉਜਾਗਰ ਕੀਤਾ ਸੀ। ਹਾਲਾਂਕਿ, ਉਨ੍ਹਾਂ ਦੇ ਦਫ਼ਤਰ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੀ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ ਜੋ 2019 ਤੋਂ ‘ਨਾ ਦੇ ਬਰਾਬਰ’ ਹਨ।

ਇਹ ਵੀ ਪੜ੍ਹੋ – ਸਵਾਤੀ ਮਾਲੀਵਾਲ ਮਾਮਲਾ: ਦਿੱਲੀ ਪੁਲਿਸ ਨੇ ਸੀਐਮ ਹਾਊਸ ਪਹੁੰਚ ਕੇ ਕੀਤੀ ਕਾਰਵਾਈ
Exit mobile version