The Khalas Tv Blog India 6 ਲੜਾਕੂ ਜਹਾਜ਼ ਗਵਾਉਣ ਦੀ ਗੱਲ ਮੰਨੇ ਭਾਰਤ – ਪਾਕਿਸਤਾਨ
India International

6 ਲੜਾਕੂ ਜਹਾਜ਼ ਗਵਾਉਣ ਦੀ ਗੱਲ ਮੰਨੇ ਭਾਰਤ – ਪਾਕਿਸਤਾਨ

ਬਿਉਰੋ ਰਿਪੋਰਟ (ਚੰਡੀਗੜ੍ਹ) – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਫਿਰ ਭਾਰਤ ਦੇ 6 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਮੀਡੀਆ ਡਾਅਨ ਦੇ ਅਨੁਸਾਰ, ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਭਾਰਤ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਲਈ ਕਿਹਾ ਕਿ ਉਸਨੇ ਲੜਾਕੂ ਜਹਾਜ਼ ਗੁਆ ਦਿੱਤੇ ਹਨ।

ਅਲੀ ਖਾਨ ਨੇ ਕਿਹਾ- ਕਾਲਪਨਿਕ ਕਹਾਣੀਆਂ ਦਾ ਸਹਾਰਾ ਲੈਣ ਦੀ ਬਜਾਏ, ਭਾਰਤ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਭਾਰਤ ਦੇ ਛੇ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ ਅਤੇ ਹੋਰ ਫੌਜੀ ਟਿਕਾਣਿਆਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਸੀ।

ਦਰਅਸਲ, NSA ਅਜੀਤ ਡੋਵਾਲ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਪ੍ਰੇਸ਼ਨ ਸਿੰਦੂਰ ’ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਖ਼ਬਰਾਂ ਚਲਾਈਆਂ ਗਈਆਂ ਸਨ, ਪਰ ਵਿਦੇਸ਼ੀ ਮੀਡੀਆ ਕੋਈ ਫੋਟੋ ਜਾਂ ਸੈਟੇਲਾਈਟ ਤਸਵੀਰ ਨਹੀਂ ਦਿਖਾ ਸਕਿਆ। ਨਾ ਹੀ ਇਹ ਦੱਸ ਸਕਿਆ ਕਿ ਨੁਕਸਾਨ ਕੀ ਹੋਇਆ ਸੀ।

ਇਸ ਦੇ ਨਾਲ ਹੀ, ਖ਼ਾਨ ਨੇ ਡੋਵਾਲ ਦੇ ਬਿਆਨ ਨੂੰ ਝੂਠਾ ਅਤੇ ਗ਼ਲਤ ਜਾਣਕਾਰੀ ਨਾਲ ਭਰਿਆ ਦੱਸਿਆ। ਅਲੀ ਖਾਨ ਨੇ ਕਿਹਾ ਕਿ ਇਹ ਬਿਆਨ ਜਨਤਾ ਨੂੰ ਗੁੰਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੀ ਉਲੰਘਣਾ ਕਿਹਾ।

ਪਹਿਲਗਾਮ ਅੱਤਵਾਦੀ ਹਮਲੇ ’ਚ ਮਾਰੇ ਗਏ ਸਨ 26 ਲੋਕ

ਯਾਦ ਰਹੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਅੱਤਵਾਦੀਆਂ ਨੇ 26 ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਇਸ ਦੇ ਜਵਾਬ ਵਿੱਚ, ਭਾਰਤ ਨੇ 7 ਮਈ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਸਨ। ਇਸ ਦੌਰਾਨ ਫੌਜ ਨੇ 100 ਅੱਤਵਾਦੀਆਂ ਨੂੰ ਮਾਰਨ ਦੀ ਦਾਅਵਾ ਕੀਤਾ। ਦੋਵੇਂ ਦੇਸ਼ 10 ਮਈ ਨੂੰ ਸ਼ਾਮ 5 ਵਜੇ ਤੋਂ ਜੰਗਬੰਦੀ ’ਤੇ ਸਹਿਮਤ ਹੋਏ ਸਨ।

Exit mobile version