The Khalas Tv Blog International ਚੀਨ ਤੋਂ ਬਾਅਦ ਪਾਕਿਸਤਾਨ ਨੇ ਲੱਦਾਖ ਨੂੰ ਦੱਸਿਆ ਆਪਣਾ ਹਿੱਸਾ, ਕਸ਼ਮੀਰ ਤੋਂ ਲੱਦਾਖ ਦਾ ਨਵਾਂ ਨਕਸ਼ਾ ਕੀਤਾ ਪਾਸ
International

ਚੀਨ ਤੋਂ ਬਾਅਦ ਪਾਕਿਸਤਾਨ ਨੇ ਲੱਦਾਖ ਨੂੰ ਦੱਸਿਆ ਆਪਣਾ ਹਿੱਸਾ, ਕਸ਼ਮੀਰ ਤੋਂ ਲੱਦਾਖ ਦਾ ਨਵਾਂ ਨਕਸ਼ਾ ਕੀਤਾ ਪਾਸ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੀ ਕੈਬਨਿਟ ਬੈਠਕ ਵੱਲੋਂ ਅੱਜ 4 ਅਗਸਤ ਨੂੰ ਇੱਕ ਨਵੇਂ ਨਕਸ਼ੇ ਨੂੰ ਪਾਸ ਕੀਤਾ ਗਿਆ ਹੈ ਜਿਸ ਵਿੱਚ ਜੰਮੂ-ਕਸ਼ਮੀਰ-ਲੱਦਾਖ ਤੇ ਜੁਨਾਗੜ੍ਹ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁੱਦ ਅੱਜ ਆਪਣੇ ਟਵੀਟਰ ਅਕਾਉਂਟ ਜ਼ਰੀਏ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕੈਬਨਿਟ ਬੈਠਕ ‘ਚ ਲਏ ਗਏ ਫੈਸਲੇ ਦਾ ਸਾਰੀ ਪਾਰਟੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, ‘ਪਾਕਿਸਤਾਨ ਸਰਕਾਰ ਵੱਲੋਂ ਪਾਸ ਕੀਤਾ ਨਵਾਂ ਨਕਸ਼ਾ ਪਾਕਿਸਤਾਨ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਦਰਸ਼ਾਉਂਦਾ ਹੈ। ਇਹ ਪਾਕਿਸਤਾਨ ਤੇ ਕਸ਼ਮੀਰ ਦੇ ਲੋਕਾਂ ਦੀ ਵਿਚਾਰਧਾਰਾ ਦਾ ਸਮਰਥਨ ਕਰਦਾ ਹੈ।

ਇਸ ਮੌਕੇ ਇਮਰਾਨ ਖਾਨ ਨੇ ਅੱਗੇ ਕਿਹਾ, “ਭਾਰਤ ਨੇ ਪਿਛਲੇਂ ਸਾਲ 5 ਅਗਸਤ ਨੂੰ ਜੋ ਕਸ਼ਮੀਰ ‘ਚ ਗੈਰ-ਕਾਨੂੰਨੀ ਕਦਮ ਚੁੱਕਿਆ ਸੀ, ਇਹ ਰਾਜਨੀਤਿਕ ਨਕਸ਼ਾ ਉਸ ਨੂੰ ਨਕਾਰਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਪਾਕਿਸਤਾਨ ਦੇ ਹਰ ਇੱਕ ਸਕੂਲ, ਕਾਲਜ ਤੇ ਸਾਰੇ ਦਫਤਰਾਂ ‘ਚ ਪਾਕਿਸਤਾਨ ਦਾ ਇਹ ਅਧਿਕਾਰਤ ਨਕਸ਼ਾ ਹੋਵੇਗਾ, ਜਿਸ ਨੂੰ ਪਾਕਿਸਤਾਨੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।

 

Exit mobile version