ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ ਐਕਸ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਧੇ ਤਣਾਅ ਦੇ ਵਿਚਕਾਰ, ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ ਅਧਿਕਾਰਤ ਐਕਸ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ਨੂੰ ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਖਾਤੇ ਨੂੰ ਬਲਾਕ ਕਰਨ ਦੀ ਬੇਨਤੀ ਕੀਤੀ ਸੀ। ਬੇਨਤੀ ਦੀ ਪਾਲਣਾ ਕਰਦੇ ਹੋਏ ਖਾਤਾ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਭਾਰਤ ਵਿੱਚ ਖੋਲਿਆ ਨਹੀਂ ਜਾ ਸਕਦਾ।
ਇਸ ਦੇ ਨਾਲ ਹੀ ਮੋਦੀ ਸਰਕਾਰ ਵਲੋਂ ਪਾਕਿਸਤਾਨ ਖਿਲਾਫ਼ ਸਖ਼ਤ ਕਰਦਿਆਂ ਉਸ ਨਾਲ ਹਰ ਤਰ੍ਹਾਂ ਦੇ ਸੰਬੰਧ ਬੰਦ ਕਰ ਦਿੱਤੇ ਗਏ ਹਨ ਤੇ ਅਟਾਰੀ ਸਰਹੱਦ ਨੂੰ ਵੀ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਉਸ ਤੋਂ ਉਪਰੰਤ ਹੁਣ ਭਾਰਤ ਤੋਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਯਾਤਰਾ ਕਰਨ ਲਈ ਰੋਜ਼ ਡੇਰਾ ਬਾਬਾ ਨਾਨਕ ਰਸਤੇ ਜਾਣ ਵਾਲੀਆਂ ਸੰਗਤਾਂ ਦੀ ਆਨਲਾਈਨ ਬੁਕਿੰਗ ਵਾਲੀ ਵੈਬਸਾਈਟ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਸਰਵਰ ਵੀ ਪਹਿਲਗਾਮ ਹਮਲੇ ਤੋਂ ਬਾਅਦ ਡਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਯਾਤਰੂਆਂ ਵਲੋਂ ਕਰਵਾਈ ਗਈ ਬੁਕਿੰਗ ਦਾ ਆਨਲਾਈਨ ਪੇਪਰ ਇਸ ਵੈੱਬਸਾਈਟ ਤੋਂ ਜਾਰੀ ਕਰਨ ਵਿਚ ਕਾਫੀ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਦੀ ਸਰਕਾਰ ਵਲੋਂ ਸਖਤ ਫੈਸਲਾ ਪਾਕਿਸਤਾਨ ਦੇ ਖਿਲਾਫ਼ ਲੈਂਦਿਆਂ ਭਾਰਤ ਅੰਦਰ ਪਿਛਲੇ ਦਿਨਾਂ ਤੋਂ ਆ ਕੇ ਰਹਿ ਰਹੇ ਪਾਕਿਸਤਾਨੀਆਂ ਨੂੰ 48 ਘੰਟਿਆਂ ਅੰਦਰ ਭਾਰਤ ਦੇਸ਼ ਛੱਡਣ ਦੇ ਹੋਏ ਐਲਾਨ ਤੋਂ ਬਾਅਦ ਅੱਜ ਸਵੇਰ ਤੜਕੇ ਤੋਂ ਪਾਕਿਸਤਾਨੀ ਲੋਕ ਆਪਣੇ ਵਤਨ ਜਾਣ ਲਈ ਭਾਰਤ ਦੀ ਅਟਾਰੀ ਸਰਹੱਦ ਤੇ ਪੁੱਜਦੇ ਦਿਖਾਈ ਦਿੱਤੇ ਜੋ ਕਿ 10 ਵਜੇ ਇਮੀਗ੍ਰੇਸ਼ਨ ਕਸਟਮ ਖੁੱਲ੍ਹਣ ਤੋਂ ਬਾਅਦ ਆਪਣੇ ਵਤਨ ਅਟਾਰੀ ਵਾਘਾ ਸਰਹੱਦ ਰਸਤੇ ਪਰਤ ਰਹੇ ਨੇ।