The Khalas Tv Blog Sports ਮੈਚ ਦੌਰਾਨ ਪਾਕਿਸਤਾਨ ਖਿਡਾਰੀ ਹਸਨ ਅਲੀ ਦਾ ਦਰਸ਼ਨ ਨੂੰ ਮਾਰਨ ਦਾ ਵੀਡੀਓ ਵਾਇਰ ! ਇਸ ਹਰਕਤ ਤੋਂ ਸਨ ਨਰਾਜ਼
Sports

ਮੈਚ ਦੌਰਾਨ ਪਾਕਿਸਤਾਨ ਖਿਡਾਰੀ ਹਸਨ ਅਲੀ ਦਾ ਦਰਸ਼ਨ ਨੂੰ ਮਾਰਨ ਦਾ ਵੀਡੀਓ ਵਾਇਰ ! ਇਸ ਹਰਕਤ ਤੋਂ ਸਨ ਨਰਾਜ਼

Pakistan cricketer hasan ali beat audience

ਹਸਨ ਅਲੀ ਨੂੰ ਕੈਚ ਛੱਡਣ 'ਤੇ ਦਰਸ਼ਕ ਚਿੜਾ ਰਹੇ ਸਨ ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਆਏ ਅਤੇ ਦਰਸ਼ਕ ਨੂੰ ਮਾਰਨ ਭੱਜੇ

ਬਿਊਰੋ ਰਿਪੋਰਟ : ਪਾਕਿਸਤਾਨੀ ਟੀਮ ਦੇ ਗੇਂਦਬਾਜ਼ ਹਸਨ ਅਲੀ ਦੇ ਚੰਗੇ ਦਿਨ ਨਹੀਂ ਚੱਲ ਰਹੇ ਹਨ,ਪਹਿਲਾਂ ਉਹ ਵਰਲਡ ਕੱਪ ਤੋਂ ਬਾਅਦ ਟੀਮ ਤੋਂ ਡਰਾਪ ਹੋਏ ਹੁਣ ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਲਹਿੰਦੇ ਪੰਜਾਬ ਦੇ ਆਰਿਫਵਾਲਾ ਵਿੱਚ ਪ੍ਰਬੰਧਕ ਟੂਰਨਾਮੈਂਟ ਦੌਰਾਨ ਇੱਕ ਦਰਸ਼ਕ ਨੂੰ ਮਾਰਨ ਲਈ ਭੱਜ ਰਹੇ ਹਨ । ਫੈਨਸ ਲਗਾਤਾਰ ਹਸਨ ਅਲੀ ਨੂੰ ਕੈਚ ਛੱਡਣ ‘ਤੇ ਚਿੜਾ ਰਹੇ ਸਨ ਜਿਸ ਤੋਂ ਬਾਅਦ ਉਹ ਆਪਣਾ ਸਬਰ ਖੋਹ ਬੈਠੇ ਅਤੇ ਦਰਸ਼ਨ ਨੂੰ ਮਾਰਨ ਭੱਜੇ ਪਰ ਪ੍ਰਬੰਧਕ ਮੌਕੇ ‘ਤੇ ਪਹੁੰਚੇ ਅਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ । ਦਰਾਸਲ ਹਸਨ ਜਦੋਂ ਫੀਲਡਿੰਗ ਕਰ ਰਹੇ ਸਨ ਤਾਂ ਇੱਕ ਦਰਸ਼ਕ ਨੇ UAE ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਕੈਚ ਡਰਾਪ ਕਰਨ ਦਾ ਉਨ੍ਹਾਂ ਨੂੰ ਤਾਨਾ ਦੇ ਰਹੇ ਸਨ। ਜਿਸ ਤੋਂ ਹਸਨ ਅਲੀ ਗੁੱਸੇ ਵਿੱਚ ਆ ਗਏ ਸਨ। ਹਸਨ ਅਲੀ ਦੀ ਇਸ ਘਟਨਾ ਨੇ ਸਾਬਕਾ ਪਾਕਿਸਤਾਨੀ ਕਪਤਾਨ ਇੰਜ਼ਮਾਮ ਉਲ ਹੱਕ ਅਤੇ ਯੂਨਿਸ ਖਾਨ ਦੀ ਯਾਦ ਦਿਵਾ ਦਿੱਤੀ ਹੈ ।

ਲੋਕਾਂ ਨੇ ਹਸਨ ਅਲੀ ਦੀ ਹਰਕਤ ‘ਤੇ ਨਰਾਜ਼ਗੀ ਜਤਾਈ

ਹਾਲਾਂਕਿ ਪ੍ਰਬੰਧਕਾਂ ਨੇ ਹਸਨ ਅਲੀ ਨੂੰ ਰੋਕ ਲਿਆ ਪਰ ਵੀਡੀਓ ਵੇਖਣ ਵਾਲੇ ਕੁਝ ਲੋਕਾਂ ਨੇ ਹਸਨ ਅਲੀ ਦੇ ਵਤੀਰੇ ‘ਤੇ ਨਰਾਜ਼ਗੀ ਜਤਾਈ ਹੈ । ਉਨ੍ਹਾਂ ਦਾ ਕਹਿਣਾ ਹੈ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਆਪਣਾ ਆਪਾ ਨਹੀਂ ਖੋਣਾ ਚਾਹੀਦੀ ਹੈ । ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਦਰਸ਼ਕਾਂ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਹਸਨ ਅਲੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਹੁੰਚੇ ਸਨ

ਹਸਨ ਅਲੀ ਜਿਸ ਤਰ੍ਹਾਂ ਦਰਸ਼ਕਾਂ ਤੋਂ ਚਿੜਨ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਮਾਰਨ ਗਏ ਸਨ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ ਹੱਕ ਅਤੇ ਯੂਨਿਸ ਖਾਨ ਨਾਲ ਵੀ ਅਜਿਹੀ ਹੀ ਹੋਇਆ ਸੀ । ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਇੱਕ ਵਾਰ ਕੈਨੇਡਾ ਵਿੱਚ ਵਨਡੇ ਸੀਰੀਜ਼ੀ ਹੋਈ ਸੀ ਉਸ ਦੌਰਾਨ ਇੱਕ ਦਰਸ਼ਕ ਨੇ ਇੰਜ਼ਮਾਨ ਨੂੰ ‘ਆਲੂ’ ਕਹਿਕੇ ਚਿੜਾਇਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਇੰਜ਼ਮਾਨ ਦਰਸ਼ਕ ਨੂੰ ਮਾਰਨ ਚੱਲੇ ਗਏ ਸਨ। ਉਸ ਤੋਂ ਬਾਅਦ ਇੰਜ਼ਮਾਨ ਨੂੰ ਕਈ ਵਾਰ ਦਰਸ਼ਕ ਆਲੂ ਕਹਿਕੇ ਸੰਬੋਧਨ ਕਰਦੇ ਸਨ । ਪਰ ਬਾਅਦ ਵਿੱਚੋਂ ਉਹ ਇਸ ਦਾ ਬੁਰਾ ਨਹੀਂ ਮਨ ਦੇ ਸਨ। ਇਸੇ ਤਰ੍ਹਾਂ ਪਾਕਿਸਤਾਨ ਦੇ ਕਪਤਾਨ ਯੂਨਿਸ ਖ਼ਾਨ ਦੀ ਸਲੋ ਬੈਟਿੰਗ ਨੂੰ ਲੈਕੇ ਦਰਸ਼ਕ ਉਨ੍ਹਾਂ ‘ਤੇ ਤੰਜ ਕੱਸ ਦੇ ਸਨ । ਜਿਸ ਨੂੰ ਲੈਕੇ ਉਨ੍ਹਾਂ ਦੀ ਮੈਦਾਨ ਵਿੱਚ ਇੱਕ ਦਰਸ਼ਕ ਨਾਲ ਝੜਪ ਵੀ ਹੋ ਗਈ ਸੀ ।

Exit mobile version