The Khalas Tv Blog International ਕਰਤਾਰਪੁਰ ਲਾਂਘਾ: ਡੇਰਾ ਬਾਬਾ ਨਾਨਕ ਆਉਣਗੇ ਪਾਕਿ ਇੰਜੀਨੀਅਰ, ਜਲਦ ਸ਼ੁਰੂ ਹੋਵੇਗਾ ਪੁਲ ਦਾ ਕੰਮ
International

ਕਰਤਾਰਪੁਰ ਲਾਂਘਾ: ਡੇਰਾ ਬਾਬਾ ਨਾਨਕ ਆਉਣਗੇ ਪਾਕਿ ਇੰਜੀਨੀਅਰ, ਜਲਦ ਸ਼ੁਰੂ ਹੋਵੇਗਾ ਪੁਲ ਦਾ ਕੰਮ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ‘ਤੇ ਬਣਾਏ ਜਾ ਰਹੇ ਪੁੱਲ ਦਾ ਕੰਮ ਭਾਰਤ ਵਾਲੇ ਪਾਸਿਓ ਤਾਂ ਮੁਕੰਮਲ ਹੋ ਚੁੱਕਿਆ ਹੈ, ਪਰ ਪਾਕਿਸਤਾਨ ਵਾਲੇ ਪਾਸਿਓ ਪੂਰਾ ਹੋਣਾ ਬਾਕੀ ਹੈ। ਇਸ ਕਰਕੇ ਲਾਂਘੇ ਸਬੰਧੀ 27 ਅਗਸਤ ਨੂੰ ਪਾਕਿਸਤਾਨ ਤੋਂ ਸੱਤ ਇੰਜੀਨੀਅਰਾਂ ਦੀ ਟੀਮ ਡੇਰਾ ਬਾਬਾ ਨਾਨਕ ਪਹੁੰਚੇਗੀ। ਇਹਨਾਂ ਇੰਜੀਨੀਅਰਾਂ ਵੱਲੋਂ ਲਾਂਘੇ ਸੰਬੰਧੀ ਰਾਵੀ ਦਰਿਆ ‘ਤੇ ਪੁਲ ਬਣਾਉਣ ਨੂੰ ਲੈ ਕੇ ਸਾਂਝੇ ਤੌਰ ‘ਤੇ ਸਰਵੇ ਕੀਤਾ ਜਾਵੇਗਾ।

ਜਿਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓ ਕੰਮ ਸ਼ੁਰੂ ਹੋ ਜਾਵੇਗਾ। ਲੰਮੇਂ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਕਿ ਵਾਲੇ ਪਾਸਿਓ ਲਾਂਘੇ ਦੇ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਸਿੱਖ ਸੰਗਤ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਜਾਣ ਵਿੱਚ ਸੌਖ ਹੋ ਜਾਵੇ।

ਪਾਕਿਸਤਾਨੀ ਇੰਜੀਨੀਅਰਾਂ ਵੱਲੋਂ ਕੀਤੇ ਜਾਣ ਵਾਲੇ ਸਰਵੇ ਦੌਰਾਨ ਇਸ ਮੌਕੇ ਭਾਰਤ ਵਾਲੇ ਪਾਸਿਓ ‘ਲੈਂਡਪੋਰਟ ਅਥਾਰਿਟੀ ਆਫ ਇੰਡੀਆਂ’ ਤੇ ‘ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ’ ਦੇ ਅਧਿਕਾਰੀ ਹਾਜ਼ਰ ਰਹਿਣਗੇ।

Exit mobile version