ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ BSF ਦੀ ਗੱਡੀ ਦੀ ਚਪੇਟ ਵਿੱਚ ਰੱਖੜੀ ਤੋਂ 2 ਦਿਨ ਪਹਿਲਾਂ 5 ਭੈਣਾਂ ਦੇ ਇਕ ਭਰਾ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਬੇਦੀ ਛੰਨਾ ਦੇ ਨਾਨਕ ਸਿੰਘ ਦੇ ਰੂਪ ਵਿੱਚ ਹੋਈ ਹੈ। ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪਿੰਡ ਗਗੋਮਹਿਲ ਦੀ ਹੈ,ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਨਾਨਕ ਸਿੰਘ ਦਿਹਾੜੀ ਕਰਕੇ ਮਜ਼ਦੂਰੀ ਕਰਦਾ ਸੀ ਅਤੇ ਰੋਜ਼ਾਨਾ ਵਾਂਗ ਘਰ ਦਾ ਜ਼ਰੂਰੀ ਸਮਾਨ ਲੈਕੇ ਪਰਤ ਰਿਹਾ ਸੀ ਪਰ ਰਸਤੇ ਵਿੱਚ BSF ਦੀ ਗੱਡੀ ਨੇ ਮੋਟਰ ਸਾਈਕਲ ਨੂੰ ਟੱਕਰ ਮਾਰੀ ਅਤੇ ਹਾਦਸੇ ਵਿੱਚ ਨਾਨਕ ਸਿੰਘ ਦੀ ਮੌਤ ਹੋ ਗਈ।
ਪੁਲਿਸ ਮੁਤਾਬਿਕ ਜਾਂਚ ਚੱਲ ਰਹੀ ਹੈ, ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗਲਤੀ ਕਿਸ ਦੀ ਸੀ। ਜਾਂਚ ਦੇ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਨਾਨਕ ਸਿੰਘ ਦੇ ਪਿਤਾ ਦੀ ਤਕਰੀਬਨ 2 ਮਹੀਨੇ ਪਹਿਲਾਂ ਹੀ ਮੌਤ ਹੋਈ ਸੀ। ਜਿਸ ਦੇ ਬਾਅਦ ਪੂਰੇ ਘਰ ਦਾ ਬੋਝ ਉਸ ਦੇ ਮੋਢਿਆਂ ‘ਤੇ ਆ ਗਿਆ ਸੀ। ਉਸ ਦੀ ਪੰਜ ਭੈਣਾਂ ਹਨ, ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਵਿਖਰ ਗਿਆ ਹੈ, ਪਰਿਵਾਰ ਸਰਕਾਰੀ ਮਦਦ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ – ਦਸਤਾਰਧਾਰੀ TTE ਨਾਲ ਕੁੱਟਮਾਰ ਕਰਨ ਦਾ SGPC ਨੇ ਲਿਆ ਨੋਟਿਸ! ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਦੀ ਮੰਗ