The Khalas Tv Blog Punjab ਪਦਮ ਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਨਹੀਂ ਰਹੇ 
Punjab

ਪਦਮ ਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਨਹੀਂ ਰਹੇ 

‘ਦ ਖ਼ਾਲਸ ਬਿਊਰੋ : ਪਦਮ ਸ੍ਰੀ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਦੇ ਹਾਂਤ ਹੋ ਗਿਆ ਹੈ। ਬਾਬਾ ਜੀ ਦੇ ਅਕਾਲ ਚਲਾਣੇ ‘ਤੇ ਬੜੂ ਸਾਹਿਬ ਦੀਆਂ ਸ਼ਰਧਾਲੂ ਸਿੱਖ ਸੰਗਤਾਂ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਅਤੇ ਕਿਸਾਨ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਾਬਾ ਇਕਬਾਲ ਸਿੰਘ ਜੀ ਨੂੰ ਸਮਾਜ ਸੇਵਾ ਖੇਤਰ ਵਿੱਚ ਉਘੇ ਯੋਗਦਾਨ ਲਈ ਪਦਮ ਸ੍ਰੀ ਨਾਲ ਨਵਾਜਿਆ ਗਿਆ ਸੀ। ਲਗਭਗ 75 ਸਾਲਾਂ ਤੋਂ ਪੇਂਡੂ ਵਿੱਦਿਆ ਦੇ ਖੇਤਰ ਵਿੱਚ ਉੱਘੀ ਸੇਵਾ ਨਿਭਾ ਰਹੇ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਕਲਗੀਧਰ ਟ੍ਰਸਟ, ਬੜੂ ਸਾਹਿਬ ਚਲ ਰਿਹਾ ਹੈ।  ਜਿਸ ਅਧੀਨ ਉੱਤਰ ਭਾਰਤ ਵਿੱਚ 129 ਅਕਾਲ ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਚਲ ਰਹੀਆਂ ਹਨ।

Exit mobile version