The Khalas Tv Blog Punjab ਪੰਜਾਬ ‘ਚ ਇਸ ਸਾਲ ਝੋਨੇ ਦਾ ਝਾੜ ਨਿਕਲਿਆ ਘੱਟ! ਮਿੱਥਾ ਟੀਚਾ ਵੀ ਨਹੀਂ ਹੋਇਆ ਪੂਰਾ
Punjab

ਪੰਜਾਬ ‘ਚ ਇਸ ਸਾਲ ਝੋਨੇ ਦਾ ਝਾੜ ਨਿਕਲਿਆ ਘੱਟ! ਮਿੱਥਾ ਟੀਚਾ ਵੀ ਨਹੀਂ ਹੋਇਆ ਪੂਰਾ

ਬਿਉਰੋ ਰਿਪੋਰਟ – ਪੰਜਾਬ ਵਿਚ ਇਸ ਸਾਲ ਝੋਨੇ ਦਾ ਝਾੜ 185 ਲੱਖ ਮੀਟਰਕ ਟੱਨ ਮਿੱਥਿਆ ਗਿਆ ਸੀ ਪਰ ਝਾੜ ਘੱਟ ਨਿਕਲਣ ਕਾਰਨ ਇਹ ਟੀਚਾ ਪੂਰਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਇਸ ਵਾਰ 173.65 ਲੱਖ ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਸਬੰਧੀ ਖੁਦ ਖੁਰਾਕ ਸਪਲਾਈ ਮੰਤਰੀ ਲਾਲ ਚੰਕ ਕਟਾਰਚੱਕ (Lal Chand ktaruchak) ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਟਾਰੂਚੱਕ ਨੇ ਸ਼ੀਜਨ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਦਫਤਰ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੀ ਸਖਤ ਮਿਹਨਤ ਦੀ ਸਲਾਘਾ ਵੀ ਕੀਤੀ ਹੈ। ਕਟਾਰੂਚੱਕ ਨੇ ਸਿਵਲ ਸਪਲਾਈ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ 173.65 ਲੱਖ ਮੀਟਰਕ ਟਨ ਝੋਨੇ  ਚੋਂ 173.50 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ।

ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿਚ 39000 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਠਾਨਕੋਟ, ਮੋਹਾਲੀ ਅਤੇ ਰੂਪਨਗਰ ਜ਼ਿਲ੍ਹੇ ਦੇ ਵਿਚ ਮਿਲਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਟਾਰੂਚੱਕ ਨੇ ਕਿਹਾ ਕਿ ਰਾਸ਼ਨ ਕਾਰਡਾਂ ਦੀ ਤਸਦੀਕ ਲਈ ਈ-ਕੇਵਾਈਸੀ ਸਰਵੇਖਣ ਕੀਤਾ ਜਾ ਰਿਹੈ ਹੈ ਅਤੇ ਹੁਣ ਤੱਕ ਕੁੱਲ 1.57 ਕਰੋੜ ਲਾਭਪਾਤਰੀਆਂ ਵਿਚੋਂ 1.06 ਕਰੋੜ ਦੀ ਤਸਦੀਕ ਪ੍ਰਕਿਰਿਆ ਹੋ ਚੁੱਕੀ ਹੈ ਅਤੇ ਰਹਿੰਦੇ ਲੋਕਾਂ ਈ-ਕੇਵਾਈਸੀ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ –  ਸੁਖਬੀਰ ਤੇ ਹੋਏ ਹਮਲੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ‘ਤੇ ਚੁੱਕੇ ਸਵਾਲ! ਭਾਜਪਾ ਲੀਡਰ ਨੇ ਆਮ ਆਦਮੀ ਪਾਰਟੀ ਨੂੰ ਜਮ ਕੇ ਕੋਸਿਆ

 

Exit mobile version