The Khalas Tv Blog Punjab ਡਿਬਰੂਗੜ੍ਹ ਜੇਲ੍ਹ ‘ਚ ਬੰਦ 9 ਸਿੱਖ ਕੈਦੀਆਂ ਵਿੱਚੋਂ 1 ਹੀ ਪਰਿਵਾਰ ਮਿਲਣ ਲਈ ਰਾਜ਼ੀ !
Punjab

ਡਿਬਰੂਗੜ੍ਹ ਜੇਲ੍ਹ ‘ਚ ਬੰਦ 9 ਸਿੱਖ ਕੈਦੀਆਂ ਵਿੱਚੋਂ 1 ਹੀ ਪਰਿਵਾਰ ਮਿਲਣ ਲਈ ਰਾਜ਼ੀ !

ਬਿਊਰੋ ਰਿਪੋਰਟ : ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 9 ਸਿੱਖ ਕੈਦੀਆਂ ਨੂੰ ਮਿਲਣ ਦੇ ਲਈ SGPC ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਜਾਣ ਦੇ ਲਈ ਅੰਮ੍ਰਿਤਸਰ ਦੇ ਡੀਸੀ ਤੋਂ ਇਜਾਜ਼ਤ ਲਈ ਸੀ। ਪਰ ਹੁਣ ਇਹ ਖ਼ਬਰ ਆ ਰਹੀ ਹੈ ਕਿ 9 ਸਾਥੀਆਂ ਵਿੱਚੋ 8 ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਹਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਪਿੱਛੇ ਵਜ੍ਹਾ ਵੀ ਦੱਸੀ ਗਈ ਹੈ । ਪਰ ਜਿਹੜਾ ਪਰਿਵਾਰ ਮਿਲਣ ਦੇ ਲਈ ਰਵਾਨਾ ਹੋਏ ਹਨ ਉਨ੍ਹਾਂ ਵਿੱਚੋਂ ਇੱਕ ਦਲਜੀਤ ਸਿੰਘ ਕਲਸੀ ਦਾ ਪਰਿਵਾਰ ਹੈ ।

2 ਦਿਨ ਪਹਿਲਾਂ DC ਅੰਮ੍ਰਿਤਸਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ 20 ਅਪ੍ਰੈਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ । ਜਿਸ ਦੀ ਤਿਆਰੀ ਦੇ ਲਈ 18 ਅਪ੍ਰੈਲ ਨੂੰ SGPC ਵੱਲੋਂ 9 ਸਿੱਖ ਕੈਦੀਆਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਸੀ ਤਾਂਕਿ 19 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਜਾ ਸਕੇ । ਪਰ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਖੇਤਾਂ ਵਿੱਚ ਫਸਲ ਤਿਆਰ ਖੜੀਆਂ ਹਨ,ਇਸ ਵਿਚਾਲੇ ਡਿਬਰੂਗੜ੍ਹ ਜੇਲ੍ਹ ਫਿਲਹਾਲ ਨਹੀਂ ਜਾ ਸਕਦੇ ਹਾਂ, ਉਧਰ ਕੁਝ ਦਾ ਕਹਿਣਾ ਹੈ ਕਿ ਉਹ ਸੜਕੀ ਮਾਰਗ ਰਾਹੀ ਡਿਬਰੂਗੜ੍ਹ ਨਹੀਂ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਹਵਾਈ ਮਾਰਗ ਦੇ ਨਾਲ ਭੇਜਿਆ ਜਾਵੇਂ। ਪਰ SGPC ਨੇ ਸੜਕੀ ਮਾਰਗ ਨਾਲ ਭੇਜਣ ਦੀ ਤਿਆਰੀ ਕੀਤੀ ਗਈ ਸੀ।

ਕਲਸੀ ਦਾ ਪਰਿਵਾਰ ਹਵਾਈ ਜਵਾਜ ਦੇ ਜ਼ਰੀਏ ਜਾਵੇਗਾ

ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਸਾਥੀ ਦਲਜੀਤ ਕਲਸੀ ਨੇ ਪਰਿਵਾਰ ਨੇ ਕਿਹਾ ਹੈ ਕਿ ਉਹ ਆਪ ਡਿਬਰੂਗੜ੍ਹ ਜੇਲ੍ਹ ਮਿਲਣ ਦੇ ਲਈ ਜਾਣਗੇ । ਉਹ ਵੀਰਵਾਰ ਯਾਨੀ 20 ਅਪ੍ਰੈਲ ਨੂੰ ਸਵੇਰ ਵੇਲੇ ਜਾਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਪਰਤ ਆਉਣਗੇ। ਡਿਬਰੂਗੜ੍ਹ ਵਿੱਚ NSA ਅਧੀਨ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਬੰਦ ਹਨ।

Exit mobile version