‘ਦ ਖਾਲਸ ਬਿਉਰੋ : ਇਟਲੀ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਆਏ 179 ਮਰੀ ਜਾਂ ਵਿਚੋਂ ਕੁੱਲ 125 ਮਰੀਜਾਂ ਦੀ ਰਿਪੋਰਟ ਕੋ ਰੋਨਾ ਪੌਜ਼ੀਟਿਵ ਆਈ ਸੀ। ਜਿਹਨਾਂ ਵਿੱਚੋਂ ਬਾਕੀ ਜਿਲਿਆਂ ਦੇ ਮਰੀਜ਼ ਤਾਂ ਆਪਣੇ ਜਿਲ੍ਹੇ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਚਲੇ ਗਏ ਪਰ ਅੰਮ੍ਰਿਤਸਰ ਜਿਲ੍ਹੇ ਦੇ 13 ਮਰੀਜਾਂ ਵਿੱਚੋਂ 9 ਨੇ ਹਵਾਈ ਅੱਡੇ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਚਕਮਾ ਦੇ ਦਿਤਾ ਅਤੇ ਚਾਰ ਜਾਣੇ ਗੁਰੂ ਨਾਨਕ ਹਸਪਤਾਲ ਤੋਂ ਫਰਾਰ ਹੋ ਗਏ।ਜਿਸ ਤੋਂ ਬਾਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।