The Khalas Tv Blog Punjab ਪੰਜਾਬ ’ਚ ਸੋਲਰ ਲਾਈਟਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ
Punjab

ਪੰਜਾਬ ’ਚ ਸੋਲਰ ਲਾਈਟਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ

ਪਾਕਿਸਤਾਨ ਤੋਂ ਹਮਲੇ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਰ ਵੱਲੋਂ ਪੰਜਾਬ ਵਿੱਚ ਸੋਲਰ ਲਾਈਟਾਂ ਬੰਦ ਕਰਨ ਦੇ ਹੁਕਮ ਦਿੱਤਾ ਗਏ ਹਨ।  ਪੰਜਾਬ ਸਰਕਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਦੀਆਂ ਸੋਲਰ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣ ਤਾਂ ਜੋ ਕਿਸੇ ਅਣਕਿਆਸੀ ਘਟਨਾ ਤੋਂ ਬਚਿਆ ਜਾ ਸਕੇ।

ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ, “ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਪੇਡਾ ਅਤੇ ਹੋਰ ਵਿਭਾਗਾਂ ਰਾਹੀ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਤੁਰੰਤ ਬੰਦ ਕੀਤੀਆਂ ਜਾਣੀਆਂ ਹਨ।

ਜ਼ਿਲ੍ਹੇ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰਕੇ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਨੂੰ ਪਿੰਡ ਵਿੱਚੋਂ ਇਲੈਕਟ੍ਰਿਸ਼ਨ ਲੈਕੇ ਬੈਟਰੀ ਤੋਂ ਐਲ.ਈ.ਡੀ ਨੂੰ ਜੋੜਦੀ ਤਾਰ ਕੱਟਵਾਕੇ ਉਸ ਨੂੰ ਟੇਪ ਕਰਵਾ ਦਿੱਤਾ ਜਾਵੇ ਜੀ ਤਾਂ ਜੋ ਕਿਸੇ ਵੀ ਅਣ-ਹੋਈ ਘਟਨਾ ਤੋਂ ਬਚਿਆ ਜਾ ਸਕੇ। ਦੋਵੇਂ ਦੇਸਾਂ ਦਰਮਿਆਨ ਅਮਨ-ਸ਼ਾਤੀ ਹੋਣ ਉਪਰੰਤ ਕੱਟੀਆਂ ਗਈਆਂ ਤਾਰਾਂ ਨੂੰ ਦੁਬਾਰਾ ਜੁੜਵਾਕੇ ਲਾਈਟਾਂ ਚਾਲੂ ਕਰਵਾ ਦਿੱਤਾ ਜਾਵੇ।”

 

Exit mobile version