The Khalas Tv Blog Punjab ਮਾਨਸਾ ‘ਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ
Punjab

ਮਾਨਸਾ ‘ਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ

‘ਦ ਖਾਲਸ ਬਿਉਰੋ:ਮਾਨਸਾ ਜ਼ਿਲ੍ਹੇ ਵਿੱਚ ਮਾਹੌਲ ਨੂੰ ਸੁਖਾਵਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਮਾਨਸਾ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਹਰ ਸ਼ਹਿਰ,ਕਸਬੇ ਅਤੇ ਪਿੰਡਾਂ ਵਿੱਚ ਆਮ ਜਨਤਾ ਦੀ ਵਿਸ਼ੇਸ਼ ਸੁਰੱਖਿਆ ਅਤੇ ਧਾਰਮਿਕ ਸਥਾਨਾਂ ‘ਤੇ ਕਾਨੂੰਨੀ ਸੰਪਤੀ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਠੀਕਰੀ ਪਹਿਰੇ ਲਾਉਣ ਦਾ ਸਮਾਂ ਸ਼ਾਮ ਨੂੰ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੋਵੇਗਾ। ਹਰ ਨਗਰ ਕੌਂਸਲ, ਨਗਰ ਪੰਚਾਇਤ ਅਤੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਖੇਤਰ ਵਿੱਚ ਲੱਗਣ ਵਾਲੇ ਠੀਕਰੀ ਪਹਿਰੇ ਦੀ ਜਾਣਕਾਰੀ ਸੰਬੰਧਤ ਮੁੱਖ ਥਾਣਾ ਅਫਸਰ ਨੂੰ ਦੇਣਗੀਆਂ। ਇਹ ਹੁਕਮ 21 ਫਰਵਰੀ 2021 ਤੱਕ ਲਾਗੂ ਰਹਿਣਗੇ।

Exit mobile version