‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਮੰਦਿਰ ‘ਚੋਂ ਪਾਣੀ ਦਾ ਘੁੱਟ ਪੀਣਾ ਇਕ 14 ਸਾਲ ਦੇ ਮੁਸਲਿਮ ਬੱਚੇ ਨੂੰ ਮਹਿੰਗਾ ਪੈ ਗਿਆ। ਇਸ ਬੱਚੇ ਨਾਲ ਕੁੱਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਬੁਰੀ ਤਰ੍ਹਾਂ ਨਾਲ ਲੱਤਾਂ-ਪੈਰਾਂ ‘ਤੇ ਸੱਟਾਂ ਮਾਰੀਆਂ ਗਈਆਂ। ਇਹ ਸ਼ਰਮਸ਼ਾਰ ਕਰਨ ਵਾਲੀ ਘਟਨਾ ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ‘ਚ ਵਾਪਰੀ ਹੈ। ਮੀਡਿਆ ਵਿੱਚ ਆਈਆਂ ਖਬਰਾਂ ਮੁਤਾਬਕ ਇਸ ਬੱਚੇ ਦੀ ਦੋਸ਼ੀਆਂ ਵੱਲੋਂ ਬਣਾਈ ਵੀਡੀਓ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਸ਼੍ਰਿੰਗੀ ਨੰਦਨ ਯਾਦਵ ਅਤੇ ਉਸ ਦੇ ਸਾਥੀ ਸ਼ਿਵਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਡਿਓ ਵਿੱਚ ਇਹ ਦੋਵੇਂ ਮੁਲਜ਼ਮ ਬੱਚੇ ਨੂੰ ਪਹਿਲਾਂ ਉਸਦਾ ਨਾਂ ਤੇ ਫਿਰ ਮੰਦਿਰ ਆਉਣ ਦਾ ਕਾਰਨ ਪੁੱਛ ਰਹੇ ਹਨ ਤੇ ਬਾਅਦ ਵਿੱਚ ਜਦੋਂ ਬੱਚਾ ਕਹਿੰਦਾ ਹੈ ਕਿ ਮੈਂ ਮੰਦਿਰ ਪਾਣੀ ਪੀਣ ਆਇਆ ਸੀ ਤਾਂ ਮੁਲਜ਼ਮ ਬਿਨਾਂ ਕੁੱਝ ਹੋਰ ਪੁੱਛਦਿਆਂ ਇਸ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਲੱਗਦੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।