The Khalas Tv Blog India ਸਪੀਕਰ ਦੀ ਹੋਵੇਗੀ ਚੋਣ, ਵਿਰੋਧੀ ਧਿਰ ਵੀ ਉਤਾਰੇਗੀ ਉਮੀਦਵਾਰ
India

ਸਪੀਕਰ ਦੀ ਹੋਵੇਗੀ ਚੋਣ, ਵਿਰੋਧੀ ਧਿਰ ਵੀ ਉਤਾਰੇਗੀ ਉਮੀਦਵਾਰ

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਲੋਕ ਸਭਾ ਸਪੀਕਰ (Lok Sabha Speaker) ਦੀ ਚੋਣ ‘ਤੇ ਟਿਕੀਆਂ ਹੋਈਆਂ ਹਨ। ਕਿਉਂਕਿ ਉੱਥੇ ਹੀ ਇਹ ਤੈਅ ਹੋਵੇਗਾ ਕਿ ਸਰਕਾਰ ਅਤੇ ਵਿਰੋਧੀ ਧਿਰ ਕੋਲ ਕਿੰਨੀ ਤਾਕਤ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਲੋਕ ਸਭਾ ਸਪੀਕਰ ਦੀ ਚੋਣ ਵਿਚ ਵਿਰੋਧੀ ਧਿਰ ਇਕੱਠੇ ਨਜ਼ਰ ਆਉਣਗੇ ਅਤੇ ਲੋਕ ਸਭਾ ਦੇ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇ। ਪਰ ਸੂਤਰਾਂ ਅਨੁਸਾਰ ਵਿਰੋਧੀ ਧਿਰ ਦੀ ਰਣਨੀਤੀ ਵੱਖਰੀ ਹੈ। ਇੰਡੀਆ ਅਲਾਇੰਸ ਆਪਣਾ ਉਮੀਦਵਾਰ ਖੜ੍ਹਾ ਕਰਨ ‘ਤੇ ਵਿਚਾਰ ਕਰ ਰਿਹਾ ਹੈ।

ਸਰਕਾਰ ਨੇ ਸੱਤ ਵਾਰ ਦੇ ਸੰਸਦ ਮੈਂਬਰ ਭਰਤਹਿਰੀ ਮਹਿਤਾਬ ਨੂੰ ਲੋਕ ਸਭਾ ਦਾ ਅਸਥਾਈ ਸਪੀਕਰ ਯਾਨੀ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਹੈ। ਸਿਰਫ਼ ਪ੍ਰੋਟੇਮ ਸਪੀਕਰ ਹੀ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ।

ਵਿਰੋਧੀ ਧਿਰ ਦੇ ਸੂਤਰਾਂ ਅਨੁਸਾਰ ਵਿਰੋਧੀ ਧਿਰ ਡਿਪਟੀ ਸਪੀਕਰ ਅਤੇ ਪ੍ਰੋਟੈਮ ਸਪੀਕਰ ਨੂੰ ਲੈ ਕੇ ਸਰਕਾਰ ਦੇ ਰੁਖ਼ ਤੋਂ ਨਾਰਾਜ਼ ਹੈ। ਅਜਿਹੇ ‘ਚ ਵਿਰੋਧੀ ਧਿਰ ਵੱਲੋਂ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਨਾ ਲਗਭਗ ਤੈਅ ਹੈ। ਜੇਕਰ ਵਿਰੋਧੀ ਧਿਰ ਆਪਣਾ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਲੋਕ ਸਭਾ ਵਿੱਚ ਫਲੋਰ ਟੈਸਟ ਹੋਵੇਗਾ। ਕਿਉਂਕਿ ਵੋਟਿੰਗ ਹੋਣੀ ਹੈ ਅਤੇ ਫਿਰ ਪਤਾ ਲੱਗੇਗਾ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਕੋਲ ਕਿੰਨੀ ਤਾਕਤ ਹੈ।

ਇਹ ਵੀ ਪੜ੍ਹੋ –  ਭਾਜਪਾ ਨੂੰ ਮਿਲਿਆ ਬਲ, ਸਾਬਕਾ ਅਕਾਲੀ ਪਾਰਟੀ ‘ਚ ਹੋਇਆ ਸ਼ਾਮਲ

 

Exit mobile version