The Khalas Tv Blog India ਸਰਾਵਾਂ  ‘ਤੇ ਜੀਐੱਸਟੀ ਲਗਾਉਣ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਮੋਦੀ ਸਰਕਾਰ
India Punjab

ਸਰਾਵਾਂ  ‘ਤੇ ਜੀਐੱਸਟੀ ਲਗਾਉਣ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਮੋਦੀ ਸਰਕਾਰ

‘ਦ ਖ਼ਾਲਸ ਬਿਊਰੋ : SGPC ਦੀਆਂ ਯਾਤਰੀ ਸਰਾਵਾਂ  ‘ਤੇ ਜੀਐੱਸਟੀ ਲਗਾਉਣ ਨੂੰ ਲੈ ਕੇ ਮੋਦੀ ਸਰਕਾਰ ਚੁਫੇਰਿਓਂ ਘਿਰ ਗਈ  ਹੈ। ਜਿੱਥੇ ਵਿਰੋਧੀ ਲਗਾਤਾਰ ਕੇਂਦਰ ਸਰਕਾਰ  ‘ਤੇ ਹਮਲਾਵਰ ਨਜ਼ਰ ਆ ਰਹੇ ਹਨ ਉੱਥੇ ਹੀ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਨੂੰ ਲੈ ਕੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਰਾਵਾਂ ‘ਤੇ ਜੀਐਸਟੀ ਲਗਾਉਣਾ ਅਤਿਆਚਾਰ ਹੈ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਬਗਾਵਤ ਕਰਨ ਲਈ ਸਿੱਖ ਸੰਗਤ ਨੂੰ ਸਜ਼ਾ ਦੇਣ ਦੀ ਜਾਣਬੁੱਝ ਕੇ ਕੋਸ਼ਿਸ਼ ਹੈ।

ਵੜਿੰਗ ਨੇ ਕਿਹਾ ਕਿ ਭਾਜਪਾ ਨੂੰ ਇਸ ਲਈ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਰਾਵਾਂ ‘ਤੇ GST ਲਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਇਸ ਤੋਂ ਘੱਟ ਕੁਝ ਵੀ ਕਾਫੀ ਨਹੀਂ ਹੋਵੇਗਾ।

ਕੇਂਦਰ ਸਰਕਾਰ ਦੀ ਨਵੀਂ GST ਪਾਲਸੀ ਮੁਤਾਬਿਕ ਗੁਰਦੁਆਰਿਆਂ, ਮੰਦਰਾਂ ਅਤੇ ਮਸਜ਼ਿਦਾਂ ਵਿੱਚ ਬਣੀਆਂ ਲਗਜ਼ਰੀ ਸਰਾਵਾਂ ‘ਤੇ ਹੁਣ ਟੈਕਸ ਭਰਨਾ ਹੋਵੇਗਾ। ਲਗਜ਼ਰੀ ਯਾਤਰੀ ਸਰਾਵਾਂ ‘ਤੇ ਹੁਣ ਯਾਤਰੀਆਂ ਨੂੰ 12 ਫੀਸਦੀ ਦੀ ਦਰ ਨਾਲ ਟੈਕਟ ਭਰਨਾ ਹੋਵੇਗਾ। SGPC ਦੇ ਅਧੀਨ 4 ਲਗਜ਼ਰੀ ਸਰਾਵਾਂ ਆਉਂਦੀਆਂ ਹਨ ਜਿੰਨਾਂ ਵਿੱਚ ਸਾਰਾਗੜੀ,ਸ੍ਰੀ ਗੁਰੂ ਗੋਬਿੰਦ ਸਿੰਘ NRI ਨਿਵਾਸ,ਬਾਬਾ ਦੀਪ ਸਿੰਘ ਨਿਵਾਸ,ਮਾਤਾ ਭਾਗ ਕੌਰ ਨਿਵਾਸ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ NRI ਨਿਵਾਸ

ਇੱਥੇ ਠਹਿਰਣ ਵਾਲੇ ਯਾਤਰੀਆਂ ਤੋਂ 1000 ਤੋਂ 1200 ਰੁਪਏ ਲਏ ਜਾਂਦੇ ਨੇ ਜੇਕਰ 12 ਫੀਸਦੀ ਟੈਕਸ ਲੱਗ ਲਿਆ ਤਾਂ ਯਾਤਰੀਆਂ ਨੂੰ 1000 ਦੀ ਥਾਂ ਸਰਾਹ ਲਈ 1100 ਰੁਪਏ ਦੇਣੇ ਹੋਣਗੇ, SGPC ਦਾ ਕਹਿਣਾ ਹੈ ਇਸ ਨਾਲ ਸੰਗਤ ‘ਤੇ ਵਾਧੂ ਬੋਝ ਪਵੇਗਾ, ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਦੀ ਹੈ । SGPC ਦਾ ਕਹਿਣਾ ਹੈ ਕਿ ਸਰਾਵਾਂ ਤੋਂ ਇਕੱਠਾ ਕੀਤਾ ਗਿਆ ਪੈਸਾ ਪ੍ਰਬੰਧਕ ਕੰਮਾਂ ‘ਤੇ ਖਰਚ ਹੁੰਦਾ ਹੈ ਤਾਂਕਿ ਵੱਧ ਤੋਂ ਵੱਧ ਸਰਾਵਾਂ ਬਣਾ ਕੇ ਯਾਤਰੀਆਂ ਦੀ ਸੁਵਿਧਾਵਾਂ ਦਾ ਧਿਆਨ ਰੱਖਿਆ ਜਾਵੇ।

ਹਰਜੀਤ ਗਰੇਵਾਲ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਧਿਕਾਰੀਆਂ ਦੀ ਗਲਤੀ ਹੈ। ਉਨ੍ਹਾਂ ਕਿਹਾ ਸਰਾਵਾਂ ਕਿਸੇ ਬਿਜਨੈਸ ਦੇ ਮਕਸਦ ਨਾਲ ਨਹੀਂ ਬਣਾਇਆ ਗਈਆਂ ਨੇ ਬਲਕਿ ਸ਼ਰਧਾਲੂਆਂ ਦੀ ਸੇਵਾ ਲਈ ਨੇ ਇਸ ਲਈ ਇਸ ਨੂੰ GST ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ।

ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ ਲਾਏ ਗਏ 12 ਫੀਸਦੀ ਜੀਐਸਟੀ ਨੂੰ ਜਜ਼ੀਆ ਟੈਕਸ ਕਰਾਰ ਦਿੱਤਾ ਹੈ। ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ ਜਜ਼ੀਆ ਟੈਕਸ ਲਗਾ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਹੈ ਕਿ ਤੁਗਲਕੀ ਫ਼ਰਮਾਨ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ।

 

Exit mobile version