The Khalas Tv Blog Punjab ਪੰਜਾਬ ‘ਚ ਹੋ ਰਹੀ ਸੀ ਅਫ਼ੀਮ ਦੀ ਖੇਤੀ : ਸਰ੍ਹੋਂ ਦੀ ਥਾਂ ‘ਤੇ ਖਸਖਸ ਦੀ ਫ਼ਸਲ ਬੀਜੀ ਗਈ…
Punjab

ਪੰਜਾਬ ‘ਚ ਹੋ ਰਹੀ ਸੀ ਅਫ਼ੀਮ ਦੀ ਖੇਤੀ : ਸਰ੍ਹੋਂ ਦੀ ਥਾਂ ‘ਤੇ ਖਸਖਸ ਦੀ ਫ਼ਸਲ ਬੀਜੀ ਗਈ…

Opium cultivation was taking place in Punjab: poppy crop was planted in place of mustard.

Opium cultivation was taking place in Punjab: poppy crop was planted in place of mustard.

ਜਲੰਧਰ :  ਫ਼ਾਜ਼ਿਲਕਾ ‘ਚ ਬੀ.ਐੱਸ.ਐੱਫ਼ ਦੇ ਇੰਟੈਲੀਜੈਂਸ ਵਿੰਗ ਨੇ ਸਵੇਰੇ ਸਰਹੱਦੀ ਖੇਤਰ ‘ਚ ਕੀਤੀ ਜਾ ਰਹੀ ਨਾਜਾਇਜ਼ ਭੁੱਕੀ ਦੀ ਖੇਤੀ ਨੂੰ ਕਾਬੂ ਕੀਤਾ ਹੈ। ਇਸ ਆਪ੍ਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਫ਼ਿਲਹਾਲ ਕਰੀਬ 14.47 ਕਿੱਲੋ ਭੁੱਕੀ (ਅਫ਼ੀਮ) ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ’ਤੇ ਭੁੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ ‘ਤੇ ਸੂਬੇ ‘ਚ ਪੂਰੀ ਤਰ੍ਹਾਂ ਪਾਬੰਦੀ ਹੈ। ਸੂਚਨਾ ਦੇ ਆਧਾਰ ‘ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ।

ਤਲਾਸ਼ੀ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜੇ ਸ਼ੱਕੀ ਖੇਤਾਂ ‘ਚ ਆ ਰਹੇ ਖੇਤਾਂ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਕਤ ਸਥਾਨ ‘ਤੇ ਛਾਪਾ ਮਾਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਉਸ ਨੂੰ ਅੱਜ ਫ਼ਾਜ਼ਿਲਕਾ ਦੀ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਜਗ੍ਹਾ ‘ਤੇ ਕਿੰਨੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਹੈ।

ਦੱਸ ਦੇਈਏ ਕਿ ਜਦੋਂ ਟੀਮ ਉਕਤ ਖੇਤ ‘ਚ ਪਹੁੰਚੀ ਤਾਂ ਜਿੱਥੇ ਜਿੱਥੇ ਭੁੱਕੀ ਦੀ ਫ਼ਸਲ ਉਗਾਈ ਗਈ ਸੀ, ਉੱਥੇ ਸਰ੍ਹੋਂ ਦੀ ਫ਼ਸਲ ਦੇ ਪੌਦੇ ਵੀ ਲਗਾਏ ਗਏ ਸਨ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਖੇਤ ਵਿੱਚੋਂ ਭੁੱਕੀ ਦੇ ਸਾਰੇ ਬੂਟੇ ਪੁੱਟ ਦਿੱਤੇ ਸਨ। ਮੌਕੇ ਤੋਂ ਕੁੱਲ 14.470 ਕਿੱਲੋ ਅਫ਼ੀਮ ਦੇ ਬੂਟੇ ਬਰਾਮਦ ਕੀਤੇ ਗਏ। ਟੀਮਾਂ ਨੂੰ ਖੇਤਾਂ ਦਾ ਪਤਾ ਲਗਾਉਣ ਵਿੱਚ ਕਾਫ਼ੀ ਸਮਾਂ ਲੱਗ ਗਿਆ ਕਿਉਂਕਿ ਖੇਤਾਂ ਦੇ ਵਿਚਕਾਰ ਭੁੱਕੀ ਦੀ ਖੇਤੀ ਕੀਤੀ ਗਈ ਸੀ।

Exit mobile version