The Khalas Tv Blog Others ਸਾਬਕਾ ਮੰਤਰੀ ਓ.ਪੀ ਸੋਨੀ ਦੀ ਸਿਹਤ ਵਿਗੜੀ ! ਹਸਪਤਾਲ ਭਰਤੀ ! ਕਾਂਗਰਸ CM ਮਾਨ ‘ਤੇ ਭੜਕੀ
Others

ਸਾਬਕਾ ਮੰਤਰੀ ਓ.ਪੀ ਸੋਨੀ ਦੀ ਸਿਹਤ ਵਿਗੜੀ ! ਹਸਪਤਾਲ ਭਰਤੀ ! ਕਾਂਗਰਸ CM ਮਾਨ ‘ਤੇ ਭੜਕੀ

ਬਿਊਰੋ ਰਿਪੋਰਟ : ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਦੀ ਸਿਹਤ ਵਿਗੜ ਗਈ ਹੈ । ਸੋਨੀ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਸ ਦੌਰਾਨ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਧਾਨ ਰਾਜ ਵੜਿੰਗ ਉਨ੍ਹਾਂ ਨੂੰ ਮਿਲਣ ਦੇ ਲਈ ਹਸਪਤਾਲ ਆਏ ਹਨ । ਐਤਵਾਰ ਨੂੰ ਗ੍ਰਿਫਤਰ ਓ.ਪੀ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਰਿਮਾਂਡ ਹਾਸਲ ਕੀਤਾ ਹੈ ।

ਓ.ਪੀ ਸੋਨੀ ਦੀ ਗ੍ਰਿਫਤਾਰੀ ਨੂੰ ਕਾਂਗਰਸ ਨੇ ਸਿਆਸੀ ਰੰਜਿਸ਼ ਦੱਸਿਆ ਹੈ । ਦੁਪਹਿਰ ਵੇਲੇ ਅੰਮ੍ਰਿਤਸਰ ਦੇ ਕਚਹਿਰੀ ਚੌਕ ‘ਤੇ ਕਾਂਗਰਸ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਸਖਤ ਸੁਰੱਖਿਆ ਪ੍ਰਬੰਧਾਂ ਨਾਲ ਪੁਲਿਸ ਨੇ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇੱਕ ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦਿੱਤਾ ਹੈ ।

ਪੰਜਾਬ ਵਿਜੀਲੈਂਸ ਨੇ ਸਾਬਕਾ ਡਿਪਟੀ ਸੀਐੱਮ ਓ.ਪੀ ਸੋਨੀ ਤੋਂ 8 ਮਹੀਨੇ ਤੱਕ ਲੰਮੀ ਪੁੱਛ-ਗਿੱਛ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ । ਸੋਨੀ ‘ਤੇ ਇਲਜ਼ਾਮ ਹਨ ਕਿ ਉਨ੍ਹਾਂ ਦੇ ਖਰਚੇ ਆਮਦਨ ਤੋਂ ਕਈ ਗੁਣਾ ਜਿਆਦਾ ਹਨ। 1 ਅਪ੍ਰੈਲ 2016 ਤੋਂ ਲੈਕੇ 31 ਮਾਰਚ 2022 ਤੱਕ ਸੋਨੀ ਨੇ ਪਰਿਵਾਰ ਦੀ ਆਮਦਨ 4.52 ਕਰੋੜ ਵਿਖਾਈ ਸੀ ਜਦਕਿ ਖਰਚ 12.48 ਕਰੋੜ ਕੀਤਾ । ਇਹ ਆਦਮਨ ਨਾਲੋਂ 7.96 ਕਰੋੜ ਵੱਧ ਸੀ । ਇਸ ਦੌਰਾਨ ਸੋਨੀ ਆਪਣੀ ਪਤਨੀ ਅਤੇ ਪੁੱਤਰ ਦੇ ਨਾਂ ‘ਤੇ ਵੀ ਜਾਇਦਾਦ ਖਰੀਦੀ ਸੀ ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਮੁੱਖ ਮੰਤਰੀ ਮਾਨ ਕਾਂਗਰਸ ਆਗੂਆਂ ਦੀ ਗ੍ਰਿਫਤਾਰ ਨਾਲ ਧਿਆਨ ਅਸਲ ਮੁੱਦਿਆਂ ਤੋਂ ਦੂਰ ਕਰਨ ਚਾਹੁੰਦੇ ਹਨ । ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,ਸੁੰਦਰ ਸ਼ਾਮ ਅਰੋੜਾ,ਭਾਰਤ ਭੂਸ਼ਣ ਆਸ਼ੂ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ।

Exit mobile version