The Khalas Tv Blog India ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਪਰਮਿਟ ਦੇ ਨਿਯਮਾਂ ’ਚ ਹੋਇਆ ਬਦਲਾਅ
India International

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਪਰਮਿਟ ਦੇ ਨਿਯਮਾਂ ’ਚ ਹੋਇਆ ਬਦਲਾਅ

ਬਿਊਰੋ ਰਿਪੋਰਟ (24 ਫਰਵਰੀ, 2026): ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ, ਖ਼ਾਸ ਕਰਕੇ ਭਾਰਤੀਆਂ ਲਈ ਸਟੱਡੀ ਪਰਮਿਟ ਦੇ ਨਿਯਮਾਂ ਵਿੱਚ ਇੱਕ ਹੋਰ ਸਖ਼ਤ ਬਦਲਾਅ ਕੀਤਾ ਹੈ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ, ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦਾ ਵੀਜ਼ਾ ਨਹੀਂ ਮਿਲੇਗਾ ਜੋ ਮੁੱਖ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਸ਼ੌਰਟ-ਟਰਮ (ਘੱਟ ਸਮੇਂ ਵਾਲਾ) ਕੋਰਸ ਕਰਦੇ ਹਨ।

ਕੀ ਹੈ ਨਵਾਂ ਨਿਯਮ?

ਨਵੇਂ ਨਿਯਮਾਂ ਮੁਤਾਬਕ, ਹੁਣ ਅਧਿਕਾਰੀ ਸਿਰਫ਼ ਸ਼ੌਰਟ-ਟਰਮ ਕੋਰਸ ਦੀ ਮਿਆਦ ਤੇ ਉਸ ਵਿੱਚ 90 ਵਾਧੂ ਦਿਨ ਜੋੜ ਕੇ ਹੀ ਸਟੱਡੀ ਪਰਮਿਟ ਜਾਰੀ ਕਰਨਗੇ। ਜੇ ਵਿਦਿਆਰਥੀ ਨੇ ਇਸ ਤੋਂ ਬਾਅਦ ਆਪਣਾ ਮੁੱਖ (Full-time) ਕੋਰਸ ਜਾਰੀ ਰੱਖਣਾ ਹੈ, ਤਾਂ ਉਸ ਨੂੰ ਕੈਨੇਡਾ ਵਿੱਚ ਰਹਿੰਦਿਆਂ ਹੀ ਦੁਬਾਰਾ ਨਵੇਂ ਸਟੱਡੀ ਪਰਮਿਟ ਲਈ ਅਪਲਾਈ ਕਰਨਾ ਪਵੇਗਾ।

ਪੁਰਾਣੇ ਨਿਯਮ ਨਾਲ ਤੁਲਨਾ

ਪਹਿਲਾਂ ਨਿਯਮ ਕਾਫ਼ੀ ਨਰਮ ਸੀ। ਪੁਰਾਣੇ ਨਿਯਮਾਂ ਅਨੁਸਾਰ, ਵਿਦਿਆਰਥੀ ਨੂੰ ਪੂਰੇ ਕੋਰਸ ਦੀ ਮਿਆਦ ਅਤੇ ਇੱਕ ਵਾਧੂ ਸਾਲ ਜੋੜ ਕੇ ਸਟੱਡੀ ਪਰਮਿਟ ਦਿੱਤਾ ਜਾਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਵਾਰ-ਵਾਰ ਦਸਤਾਵੇਜ਼ੀ ਕਾਰਵਾਈ ਦੀ ਲੋੜ ਨਹੀਂ ਪੈਂਦੀ ਸੀ। ਪਰ ਹੁਣ ਵਿਦਿਆਰਥੀਆਂ ਨੂੰ ਹਰ ਪੜਾਅ ‘ਤੇ ਨਵੀਂ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ।

ਕਿਉਂ ਜ਼ਰੂਰੀ ਹੈ ਸਟੱਡੀ ਪਰਮਿਟ? 

ਹਾਲਾਂਕਿ 6 ਮਹੀਨਿਆਂ ਤੋਂ ਘੱਟ ਦੇ ਕੋਰਸਾਂ ਲਈ ਸਟੱਡੀ ਪਰਮਿਟ ਦੀ ਕਾਨੂੰਨੀ ਲੋੜ ਨਹੀਂ ਹੁੰਦੀ, ਪਰ IRCC ਨੇ ਸਲਾਹ ਦਿੱਤੀ ਹੈ ਕਿ ਵਿਦਿਆਰਥੀ ਇਸ ਲਈ ਅਪਲਾਈ ਜ਼ਰੂਰ ਕਰਨ। ਜੇਕਰ ਉਨ੍ਹਾਂ ਕੋਲ ਸ਼ੁਰੂਆਤੀ ਪਰਮਿਟ ਨਹੀਂ ਹੋਵੇਗਾ, ਤਾਂ ਉਹ ਕੈਨੇਡਾ ਆ ਕੇ ਆਪਣੇ ਮੁੱਖ ਕੋਰਸ ਲਈ ਦੂਜੇ ਪਰਮਿਟ ਵਾਸਤੇ ਅਪਲਾਈ ਨਹੀਂ ਕਰ ਸਕਣਗੇ।

Exit mobile version