ਬਿਉਰੋ ਰਿਪੋਰਟ – ਪੰਜਾਬ ਵਿੱਚ ਝੂਠੀ ਸ਼ਾਨ ਨੇ ਇੱਕ ਵਾਰ ਮੁੜ ਤੋਂ ਇੱਕ ਨੌਜਵਾਨ (Youth Murder) ਦੀ ਜਾਨ ਲੈ ਲਈ ਹੈ। ਖੇਮਕਰਨ ਦੇ ਪਿੰਡ ਖਾਲੜਾ ਵਿੱਚ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਘਰ ਵਿੱਚ ਹੀ ਪਾਰਟੀ ਕਰ ਰਿਹਾ ਸੀ ਇਸ ਦੌਰਾਨ ਕਿਸੇ ਦੋਸਤ ਨੇ ਜਸ਼ਨ ਵਿੱਚ ਹਵਾ ਵੀ ਗੋਲੀਆਂ ਚੱਲਾ ਦਿੱਤੀਆਂ। ਇੱਕ ਗੋਲੀ ਨੌਜਵਾਨ ਨਿਸ਼ਾਨ ਸਿੰਘ ਨੂੰ ਲੱਗੀ ਅਤੇ ਉਸ ਨੂੰ ਫੌਰਨ ਅੰਮ੍ਰਿਤਸਰ ਹਸਪਤਾਲ (Amritsar Hospital) ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਦੇ ਮੁਤਾਬਕ ਘਰ ਦਾ ਇੱਕ ਮੈਂਬਰ ਵਿਦੇਸ਼ ਜਾ ਰਿਹਾ ਸੀ ਉਸੇ ਖੁਸ਼ੀ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਨਸ਼ੇ ਦੀ ਹਾਲਤ ਵਿੱਚ ਜਦੋਂ ਜਸ਼ਨ ਦੌਰਾਨ ਗੋਲੀਆਂ ਚਲਾਈਆਂ ਤਾਂ ਗਲਤੀ ਨਾਲ ਇੱਕ ਗੋਲੀ ਨਿਸ਼ਾਨ ਸਿੰਘ ਨੂੰ ਲੱਗੀ ਅਤੇ ਖੁਸ਼ੀਆਂ ਵਾਲ ਗੂੰਝ ਰਿਹਾ ਘਰ ਮਾਤਮ ਵਿੱਚ ਬਦਲ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਗੋਲੀ ਚਲਾਉਣ ਵਾਲਾ ਸ਼ਖਸ ਕੌਣ ਸੀ? ਅਤੇ ਉਸ ਦਾ ਇਰਾਦਾ ਵਾਕਿਏ ਹੀ ਕਤਲ ਦਾ ਤਾਂ ਨਹੀਂ ਸੀ? ਜਿਸ ਨੂੰ ਦੁਰਘਟਨਾ ਵਿਖਾਇਆ ਗਿਆ। ਇਸ ਦੀ ਵੀ ਜਾਂਚ ਹੋ ਰਹੀ ਹੈ ,ਜਿਸ ਪਿਸਤੌਲ ਤੋਂ ਗੋਲੀਆਂ ਚੱਲੀਆਂ ਹਨ ਕੀ ਉਸ ਦਾ ਲਾਇਸੈਂਸ ਸੀ? ਇਹ ਵੀ ਪੁਲਿਸ ਲਈ ਜਾਂਚ ਦਾ ਵਿਸ਼ਾ ਹੈ।
ਇਹ ਪਹਿਲਾਂ ਮੌਕਾ ਨਹੀਂ ਹੈ ਪੰਜਾਬ ਵਿੱਚ ਅਕਸਰ ਵਿਆਹ ਅਤੇ ਪਾਰਟੀਆਂ ਦੇ ਜਸ਼ਨ ਦੌਰਾਨ ਕੁਝ ਸਿਰੇਫਿਰੇ ਲੋਕਾਂ ਵੱਲੋਂ ਫਾਇਰਿੰਗ ਕਰਕੇ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕਿਆ ਹਨ। ਹਾਈਕੋਰਟ ਅਤੇ ਪੰਜਾਬ ਸਰਕਾਰ ਵੀ ਇਸ ਦੇ ਖਿਲਾਫ਼ ਸਖਤ ਐਕਸ਼ਨ ਲੈ ਚੁੱਕੀ ਹੈ ਪਰ ਲੋਕ ਸਮਝਣ ਨੂੰ ਤਿਆਰ ਹੀ ਨਹੀਂ ਹਨ। ਬੰਦੂਕ ਅਤੇ ਸ਼ਰਾਬ ਦੇ ਨਸ਼ੇ ਦੇ ਕੌਕਟੇਲ ਅਕਸਰ ਮੌਤ ਦਾ ਮਾਤਲ ਲੈਕੇ ਆਉਂਦੀ ਹੈ।
ਇਹ ਵੀ ਪੜ੍ਹੋ – ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ‘ਚ ਵੋਟਾਂ ਦਾ ਸਮਾਂ ਹੋਇਆ ਮੁਕੰਮਲ!