The Khalas Tv Blog Punjab ਪੰਜਾਬ ‘ਚ ਦੋ ਪਾਰਟੀਆਂ ਹੋਈਆਂ ਇੱਕ, ਆਪਸੀ ਸਹਿਮਤੀ ਨਾਲ ਕਰਨਗੀਆਂ ਫੈਸਲੇ
Punjab

ਪੰਜਾਬ ‘ਚ ਦੋ ਪਾਰਟੀਆਂ ਹੋਈਆਂ ਇੱਕ, ਆਪਸੀ ਸਹਿਮਤੀ ਨਾਲ ਕਰਨਗੀਆਂ ਫੈਸਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਖਦੇਵ ਸਿੰਘ ਢੀਂਡਸਾ ਅਤੇ ਟਕਸਾਲੀ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਸਾਂਝੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਚੰਡੀਗੜ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਣਗੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਹੋਣਗੇ।

ਸੁਖਦੇਵ ਢੀਡਸਾ ਸ਼ੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਹਨ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਹਨ, ਪਰ ਹੁਣ ਦੋਵੇਂ ਪਾਰਟੀਆਂ ਹੀ ਭੰਗ ਕੀਤੀਆਂ ਜਾਣਗੀਆਂ। ਨਵੀਂ ਪਾਰਟੀ ਦਾ ਨਾਮ ਫ਼ਿਲਹਾਲ ਤੈਅ ਨਹੀਂ ਕੀਤਾ ਗਿਆ ਪਰ ਜਾਣਕਾਰੀ ਮੁਤਾਬਕ ਨਾਮ ਵੀ ਸ਼੍ਰੋਮਣੀ ਅਕਾਲੀ ਦੇ ਨਾਮ ਨਾਲ ਹੀ ਹੋਵੇਗਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੋਵੇਂ ਧੜਿਆਂ ਵਿੱਚ ਵਿਚਾਰਕ ਸਹਿਮਤੀ ਹੈ ਅਤੇ ਥੋੜੇ ਦਿਨਾਂ ਵਿੱਚ ਹੀ ਉਹ ਪਾਰਟੀਆਂ ਦਾ ਪੁਨਰਗਠਨ ਕਰਕੇ ਪਾਰਟੀ ਦਾ ਨਾਂ ਅਤੇ ਅਹੁਦੇਦਾਰਾਂ ਦਾ ਐਲਾਨ ਕਰਨਗੇ।

Exit mobile version