The Khalas Tv Blog India ਇਕ ਦੇਸ਼ ਇਕ ਚੋਣ ਦੇ ਬਿੱਲ ਨੂੰ ਸੋਧੀ ਹੋਈ ਸੂਚੀ ‘ਚੋਂ ਹਟਾਇਆ! ਸੰਸਦ ‘ਚ ਇਸ ਦਿਨ ਨਹੀਂ ਹੋਵੇਗਾ ਪੇਸ਼
India

ਇਕ ਦੇਸ਼ ਇਕ ਚੋਣ ਦੇ ਬਿੱਲ ਨੂੰ ਸੋਧੀ ਹੋਈ ਸੂਚੀ ‘ਚੋਂ ਹਟਾਇਆ! ਸੰਸਦ ‘ਚ ਇਸ ਦਿਨ ਨਹੀਂ ਹੋਵੇਗਾ ਪੇਸ਼

ਬਿਉਰੋ ਰਿਪੋਰਟ – ਦੇਸ਼ ਵਿਚ ਇਕ ਦੇਸ਼ ਇਕ ਚੋਣ ਕਰਵਾਉਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਬਿਲ ਨੂੰ ਮਨਜ਼ੂਰੀ ਦੇਣ ਦੀਆਂ ਹਨ ਅਤੇ ਇਸ ਤੋਂ ਬਾਅਦ ਖਬਰ ਸਾਹਮਣੇ ਆਈ ਸੀ ਕਿ 16 ਦਸੰਬਰ ਜਾਨੀ ਕੱਲ੍ਹ ਸੰਸਦ ਵਿਚ ਇਕ ਦੇਸ਼ ਇਕ ਚੋਣ ਕਰਵਾਉਣ ਵਾਲੇ ਬਿੱਲ ਨੂੰ ਪੇਸ਼ ਕੀਤਾ ਜਾ ਸਕਦਾ ਹੈ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਇਹ ਬਿੱਲ ਕੱਲ੍ਹ ਨੂੰ ਲੋਕ ਸਭਾ ਵਿਚ ਪੇਸ਼ ਨਹੀਂ ਹੋਵੇਗਾ। ਇਸ ਨਾਲ ਸਬੰਧਤ ਦੋਵੇਂ ਬਿੱਲ ਲੋਕ ਸਭਾ ਦੀ ਸੋਧੀ ਹੋਈ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 13 ਦਸੰਬਰ ਦੇ ਕੈਲੰਡਰ ‘ਚ ਕਿਹਾ ਗਿਆ ਸੀ ਕਿ ਬਿੱਲ ਸੋਮਵਾਰ ਨੂੰ ਲੋਕ ਸਭਾ ‘ਚ ਰੱਖਿਆ ਜਾਵੇਗਾ। ਸੂਤਰਾਂ ਮੁਤਾਬਕ ਹੁਣ ਵਿੱਤੀ ਕਾਰੋਬਾਰ ਪੂਰਾ ਹੋਣ ਤੋਂ ਬਾਅਦ ਬਿੱਲ ਸਦਨ ‘ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਸਰਕਾਰ ਲੋਕ ਸਭਾ ਸਪੀਕਰ ਦੀ ਇਜਾਜ਼ਤ ਤੋਂ ਬਾਅਦ ਪੂਰਕ ਸੂਚੀ ਰਾਹੀਂ ਆਖਰੀ ਸਮੇਂ ‘ਤੇ ਬਿੱਲ ਨੂੰ ਸਦਨ ਵਿੱਚ ਪੇਸ਼ ਕਰ ਸਕਦੀ ਹੈ। ਕੈਬਨਿਟ ਨੇ 12 ਦਸੰਬਰ ਨੂੰ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ –ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ DGP ਗੌਰਵ ਯਾਦਵ, ਡੱਲੇਵਾਲ ਦੀ ਸਿਹਤ ਦਾ ਜਾਣਿਆ ਹਾਲ

 

Exit mobile version