The Khalas Tv Blog India ਹਰਿਆਣਾ ’ਚ ਇੱਕ ਹੋਰ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹਾਦਸਾਗ੍ਰਸਤ, 1 ਬੱਚੀ ਦੀ ਮੌਤ, 5 ਜਖ਼ਮੀ
India

ਹਰਿਆਣਾ ’ਚ ਇੱਕ ਹੋਰ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹਾਦਸਾਗ੍ਰਸਤ, 1 ਬੱਚੀ ਦੀ ਮੌਤ, 5 ਜਖ਼ਮੀ

xr:d:DAGB-3bf8Y0:43,j:2727354515540668316,t:24041511

ਹਰਿਆਣਾ (Haryana) ‘ਚ ਮਹਿੰਦਰਗੜ੍ਹ ਤੋਂ ਬਾਅਦ ਹੁਣ ਯਮੁਨਾਨਗਰ ਵਿੱਚ ਸਕੂਲੀ ਬੱਚੇ ਹਾਦਸੇ ਦਾ ਸ਼ਿਕਾਰ ਹੋਏ ਹਨ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਆਟੋ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਤੇ ਪੰਜ ਬੱਚੇ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਹਾਦਸਾ ਯਮੁਨਾਨਗਰ ਦੇ ਕਮਾਨੀ ਚੌਕ ‘ਤੇ ਵਾਪਰਿਆ ਹੈ। ਆਟੋ ਚਾਲਕ ਨੇ ਲਾਲਾ ਬੱਤੀ ਜੰਪ ਕਰ ਦਿੱਤੀ ਅਤੇ ਫਿਰ ਬਾਇਕ ਨਾਲ ਟਕਰਾ ਗਿਆ। ਹਾਦਸੇ ਵਿੱਚ ਜਾਨ ਗਵਾਉਣ ਵਾਲੀ ਲੜਕੀ ਦਾ ਨਾਂ ਹਿਮਾਨੀ ਹੈ। ਉਹ ਤੀਜੀ ਜਮਾਤ ਵਿੱਚ ਪੜ੍ਹਦੀ ਸੀ। ਹਾਦਸੇ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਹਾਦਸਾ ਵੀ ਡਰਾਈਵਰ ਦੀ ਲਾਪਰਵਾਹੀ ਕਰਕੇ ਵਾਪਰਿਆ ਹੈ। ਇਸ ਤੋਂ ਪਹਿਲਾ 11 ਅ੍ਰਪੈਲ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ, ਜਿਸ ਦੌਰਾਨ 6 ਬੱਚਿਆਂ ਦੀ ਮੌਤ ਹੋ ਗਈ ਸੀ। ਬੱਸ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਬੱਸ ਚਲਾ ਰਿਹਾ ਸੀ। ਹਰਿਆਣਾ ਸਰਕਾਰ ਨੇ ਬੱਸਾਂ ਦੀ ਚੈਕਿੰਗ ਦੀ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ।

Exit mobile version