The Khalas Tv Blog Punjab ਭਗਤਾ ਭਾਈਕੇ ਦੇ ਬਸ ਸਟੈਂਡ ‘ਚ ਬੱਸਾਂ ਨੂੰ ਲੱਗੀ ਅੱ ਗ, ਇੱਕ ਦੀ ਮੌ ਤ
Punjab

ਭਗਤਾ ਭਾਈਕੇ ਦੇ ਬਸ ਸਟੈਂਡ ‘ਚ ਬੱਸਾਂ ਨੂੰ ਲੱਗੀ ਅੱ ਗ, ਇੱਕ ਦੀ ਮੌ ਤ

ਦ ਖ਼ਾਲਸ ਬਿਊਰੋ : ਬਠਿੰਡਾ ਜਿਲ੍ਹੇ ਦੇ ਭਗਤਾ ਭਾਈਕੇ ਦੇ ਬਸ ਅੱਡੇ ਵਿੱਚ ਅੱਗ ਲੱਗਣ ਨਾਲ ਵੱਡਾ ਹਾ ਦਸਾ ਵਾਪਰਿਆ ਹੈ। ਭਗਤਾ ਭਾਈ ਬੱਸ ਸਟੈਂਡ ‘ਤੇ ਅਚਾਨਕ ਅੱ ਗ ਲੱਗਣ ਕਾਰਨ ਚਾਰ ਬੱਸਾਂ ਸ ੜ ਕੇ ਸੁ ਆਹ ਹੋ ਗਈਆਂ ਹਨ । ਬੱਸ ਦੇ ਅੰਦਰ ਸੁੱਤੇ ਪਏ ਪ੍ਰਾਈਵੇਟ ਕੰਪਨੀ ਦੇ ਬੱਸ ਕੰਡਕਟਰ ਦੀ ਫਸ ਜਾਣ ਕਾਰਨ ਮੌ ਤ ਹੋ ਗਈ। ਅੱ ਗ ਬੁਝਾਉਣ ਵਾਲੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱ ਗ ‘ਤੇ ਕਾਬੂ ਪਾ ਲਿਆ।

ਜਾਣਕਾਰੀ ਮੁਤਾਬਿਕ ਬੀਤੀ ਰਾਤ ਦਸ ਵਜੇ ਦੇ ਕਰੀਬ ਬੱਸਾਂ ਨੂੰ ਅੱਗ ਲੱਗ ਗਈ ਸੀ। ਪਹਿਲਾਂ ਇਕ ਬੱਸ ਨੂੰ ਅੱ ਗ ਲੱਗੀ ਜਿਸ ਤੋਂ ਬਾਅਦ ਉਸ ਨੇ ਤਿੰਨ ਹੋਰ ਬੱਸਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਸਿੱਟੇ ਵਜੋਂ ਨਿਊ ਮਾਲਵਾ ਬੱਸ ਕੰਪਨੀ ਦੀਆਂ ਦੋ, ਜੀ ਬੀ ਐੱਸ ਬੱਸ ਸਰਵਿਸ ਦੀ ਇਕ ਬੱਸ ਪੂਰੀ ਤਰ੍ਹਾਂ ਸ ੜ ਕੇ ਸੁਆਹ ਹੋ ਗਈ ਤੇ ਜਲਾਲ ਬੱਸ ਦਾ ਅਗਲਾ ਹਿੱਸਾ ਸ ੜ ਗਿਆ। ਬੱਸ ‘ਚ ਸੌਂ ਰਿਹੇ ਕੰਡਕਟਰ ਦੀ ਵੀ ਸ ੜ ਕੇ ਮੌ ਤ ਹੋ ਗਈ। ਅੱ ਗ ਲੱਗਣ ਦੀ ਘਟ ਨਾ ਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਈ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱ ਗ ਤੇ ਕਾਬੂ ਪਾਇਆ। ਅੱ ਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਪੁਲਿ ਸ ਮਾਮਲੇ ਇਸ ਮਾ ਮਲੇ ਦੀ ਗੰਭੀ ਰਤਾ ਨਾਲ ਜਾਂਚ ਕਰ ਰਹੀ ਹੈ।

Exit mobile version