ਬਿਊਰੋ ਰਿਪੋਰਟ – ਰੂਸ-ਯੂਕਰੇਨ ਜੰਗ (Russia-Ukraine War) ਵਿੱਚ ਕਈ ਭਾਰਤੀ ਨੌਜਵਾਨ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਇਕ ਦੀ ਭਾਰਤ ਵਾਪਸੀ ਹੋ ਗਈ ਹੈ। ਇਹ ਨੌਜਵਾਨ ਤੇਲੰਗਾਨਾ ਦਾ ਰਹਿਣ ਵਾਲਾ ਹੈ। ਨੌਜਵਾਨ ਸੂਫੀਆਨ ਪਿਛਲੇ ਸਾਲ ਨਵੰਬਰ ਵਿੱਚ ਰੂਸ ਗਿਆ ਸੀ। ਉਸ ਦੇ ਘਰ ਪਰਤਣ ਕਾਰਨ ਉਸ ਦੇ ਪਰਿਵਾਰ ਵਿਚ ਖੁਸ਼ੀ ਪਾਈ ਜਾ ਰਹੀ ਹੈ।
ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਇਕ ਏਜੰਟ ਨੇ ਰੂਸ ਭੇਜਿਆ ਸੀ ਪਰ ਉਸ ਨੂੰ ਨਹੀ ਪਤਾ ਸੀ ਕਿ ਉਸ ਨੂੰ ਉੱਥੇ ਜੰਗ ਵਿੱਚ ਫੌਜੀਆਂ ਦੀ ਮਦਦ ਕਰਨੀ ਪਵੇਗੀ। ਉਸ ਨੂੰ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਉਸ ਨੂੰ ਤਿੰਨ ਮਹੀਨੇ ਦੀ ਸਿਖਲਾਈ ਲੈਣੀ ਪਵੇਗੀ ਅਤੇ ਫਿਰ ਉਸ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਫੇਰੀ ਦੌਰਾਨ ਇਹ ਮੁੱਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਚੁੱਕਿਆ ਸੀ। ਜਿਸ ਕਾਰਨ ਇਹ ਵਾਪਸੀ ਸੰਭਵ ਹੋ ਪਾਈ ਹੈ।
ਇਹ ਵੀ ਪੜ੍ਹੋ – PU ਪਟਿਆਲਾ ਦੇ ਹੋਸਟਲ ’ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼