ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੀ ਸਿਲਸਿਲਾ ਲਗਾਤਾਰ ਜਾਰੀ ਹੈ। ਜਦੋਂ ਕਿ ਲੰਘੇ ਕੱਲ ਫਰੀਦਾਬਾਦ ਦੇ 24 ਸਾਲਾ ਸ਼ੁਭਮ ਦੂਬੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸਦੇ ਬਾਵਜੂਦ ਅੱਜ ਫਿਰ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਕੱਲ ਦੇਰ ਰਾਤ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
ਬੀਤੀ ਦੇਰ ਰਾਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 8ਵੀਂ ਵਾਰ ਈਮੇਲ ਪ੍ਰਾਪਤ ਹੋਈ ਹੈ ਜਿਸ ਵਿਚ ਉਹੀ ਧਮਕੀ ਦੁਹਰਾਈ ਗਈ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਇਕ ਸਾਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਵਿਚ ਲਿਆ ਹੈ ਤੇ ਦੋ ਐਫ ਆਈ ਆਰ ਵੀ ਦਰਜ ਕੀਤੀਆਂ ਹਨ ਪਰ ਧਮਕੀਆਂ ਭਰੀਆਂ ਈਮੇਲ ਮਿਲਣ ਦਾ ਸਿਲਸਿਲਾ ਜਾਰੀ ਹੈ।
ਵਾਰ-ਵਾਰ ਮਿਲ ਰਹੀਆਂ ਧਮਕੀਆਂ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲ ਸੁਰੱਖਿਆ ਵਧਾਈ ਗਈ ਹੈ। ਪੁਲਿਸ ਵੱਲੋਂ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦੇਈਏ ਸ਼੍ਰੋਮਣੀ ਕਮੇਟੀ ਨੂੰ ਧਮਾਕੇ ਸੰਬੰਧੀ 14 ਤੋਂ 16 ਜੁਲਾਈ ਦੌਰਾਨ ਪੰਜ ਧਮਕੀ ਭਰੀਆਂ ਈਮੇਲ ਆਈਆਂ ਸਨ ਤੇ ਇਕ ਦਿਨ ਦੇ ਵਕਫ਼ੇ ਬਾਅਦ ਅੱਜ ਮੁੜ ਇਕ ਅਜਿਹੀ ਈਮੇਲ ਪ੍ਰਾਪਤ ਹੋਈ ਹੈ।