The Khalas Tv Blog India ਵਿਕੀਪੀਡੀਆ ‘ਤੇ ਕ੍ਰਿਕਟਰ ਅਰਸ਼ਦੀਪ ਨੂੰ ‘ਖਾਲਿਸਤਾਨ’ ਨਾਲ ਜੋੜਿਆ ! ਸਰਕਾਰ ਨੇ ਲਿਆ ਸਖ਼ਤ ਐਕਸ਼ਨ..
India Sports

ਵਿਕੀਪੀਡੀਆ ‘ਤੇ ਕ੍ਰਿਕਟਰ ਅਰਸ਼ਦੀਪ ਨੂੰ ‘ਖਾਲਿਸਤਾਨ’ ਨਾਲ ਜੋੜਿਆ ! ਸਰਕਾਰ ਨੇ ਲਿਆ ਸਖ਼ਤ ਐਕਸ਼ਨ..

ਨਵੀਂ ਦਿੱਲੀ : ਕ੍ਰਿਕਟਰ ਅਰਸ਼ਦੀਪ ਸਿੰਘ(cricketer Arshdeep Singh) ਦਾ ਵਿਕੀਪੀਡੀਆ(Wikipedia) ਪੇਜ ਬਦਲ ਕੇ ਖਾਲਿਸਤਾਨ(Khalistan) ਨਾਲ ਜੁੜੀ ਗੱਲ ਲਿਖਣ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਆਈਟੀ ਮੰਤਰਾਲੇ ਵੱਲੋਂ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਆਲਾਈਨ ਪਲੇਟਫਾਰਮ ਨੂੰ ਆਨਲਾਈਨ ਐਨਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਦੁਨੀਆ ਭਰ ਦੇ ਲੋਕ ਯੋਗਦਾਨ ਪਾਉਂਦੇ ਹਨ ਅਤੇ ਉਹਨਾਂ ਕੋਲ ਮੌਜੂਦ ਜਾਣਕਾਰੀ ਨੂੰ ਜੋੜਦੇ ਰਹਿੰਦੇ ਹਨ।

ਮੰਤਰਾਲੇ ਵੱਲੋਂ ਭਾਰਤ ਵਿੱਚ ਤਾਇਨਾਤ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਅਜਿਹਾ ਕਿਵੇਂ ਹੋਇਆ। ਅਧਿਕਾਰੀ ਨੇ ਕਿਹਾ ਕਿ ਵਿਕੀਪੀਡੀਆ ਤੋਂ ਪੁੱਛਿਆ ਗਿਆ ਹੈ ਕਿ ਅਜਿਹਾ ਕਿਵੇਂ ਹੋਇਆ ਅਤੇ ਭਵਿੱਖ ਵਿੱਚ ਇਸ ਨੂੰ ਰੋਕਣ ਲਈ ਉਸ ਦੀਆਂ ਕੀ ਯੋਜਨਾਵਾਂ ਹਨ।
ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਵਿਕੀਪੀਡੀਆ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਸਕਦਾ ਹੈ। ਫਿਲਹਾਲ ਵਿਕੀਪੀਡੀਆ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪਾਕਿਸਤਾਨ ਤੋਂ ਅਰਸ਼ਦੀਪ ਸਿੰਘ ਦਾ ਪੇਜ ਬਦਲਿਆ, ਕੀ ਲਿਖਿਆ ਸੀ?

ਇਸ ਦੌਰਾਨ ਪਤਾ ਲੱਗਾ ਹੈ ਕਿ ਅਰਸ਼ਦੀਪ ਸਿੰਘ ਦਾ ਵਿਕੀਪੀਡੀਆ ਪੇਜ ਪਾਕਿਸਤਾਨ ਤੋਂ ਬਦਲਿਆ ਗਿਆ ਸੀ। ਇਸ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਰੀ ਸ਼ਹਿਰ ਦੇ ਕਿਸੇ ਵਿਅਕਤੀ ਨੇ ਬਦਲਿਆ ਸੀ। ਦੱਸ ਦਈਏ ਕਿ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ ‘ਚ ਬਦਲਾਅ ਕਰਦੇ ਸਮੇਂ ਉਨ੍ਹਾਂ ਦਾ ਦੇਸ਼ ਭਾਰਤ ਦੀ ਬਜਾਏ ਖਾਲਿਸਤਾਨ ਪੰਜਾਬ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਉਸ ਦੀ ਜਾਣ-ਪਛਾਣ ਦੇ ਨਾਲ ਭਾਰਤ ਦੀ ਬਜਾਏ ਖਾਲਿਸਤਾਨ ਲਿਖਿਆ ਗਿਆ। ਇਸ ਨੂੰ ਲੈ ਕੇ ਹੰਗਾਮਾ ਹੋ ਗਿਆ ਅਤੇ ਲੋਕ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਸਨ।

ਇਹ ਵੀ ਪੜੋ : ਅਰਸ਼ਦੀਪ ਸਿੰਘ ਦਾ ਕੈਚ ਛੱਡਣਾ ਸਾਰਿਆਂ ਨੂੰ ਦਿਸਿਆ ਪਰ ਕਪਤਾਨ ਸਮੇਤ ਇਹ 4 ਖਿਡਾਰੀ ਬਚ ਨਿਕਲੇ..

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਗੈਰ-ਲਾਭਕਾਰੀ ਸੰਸਥਾ ਵਿਕੀਮੀਡੀਆ ਦੀ ਇੱਕ ਸ਼ਾਖਾ ਹੈ, ਜੋ ਕਿ ਦੁਨੀਆ ਭਰ ਦੇ ਸਾਰੇ ਵਿਸ਼ਿਆਂ ‘ਤੇ ਜਾਣਕਾਰੀ ਦੇਣ ਲਈ ਮਸ਼ਹੂਰ ਹੈ। ਵਿਕੀਪੀਡੀਆ ਜਾਣਕਾਰੀ ਦਾ ਅਜਿਹਾ ਖੁੱਲ੍ਹਾ ਸਰੋਤ ਹੈ ਕਿ ਕੋਈ ਵੀ ਵਿਅਕਤੀ ਜਾਣਕਾਰੀ ਸਾਂਝੀ ਕਰ ਸਕਦਾ ਹੈ ਅਤੇ ਸਬੰਧਤ ਪੰਨੇ ਨੂੰ ਸਮੇਂ-ਸਮੇਂ ‘ਤੇ ਅੱਪਡੇਟ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ : ਕ੍ਰਿਕਟਰ ਅਰਸ਼ਦੀਪ ਨੂੰ ‘ਖਲਿਸਤਾਨੀ’ ਕਹਿਣ ਵਾਲਿਆਂ ’ਤੇ ਫੁੱਟਿਆ ਹਰਭਜਨ ਦਾ ਗੁੱਸਾ, ਕਹਿ ਦਿੱਤੀ ਵੱਡੀ ਗੱਲ..

ਇਸ ਤੋਂ ਪਹਿਲਾਂ ਵੀ ਸਰਕਾਰ ਨੇ ਵਿਕੀਪੀਡੀਆ ਨੂੰ ਤਾੜਿਆ ਸੀ

ਇਹ ਕੰਮ ਵਲੰਟੀਅਰ ਦੇ ਤੌਰ ‘ਤੇ ਵਿਕੀਪੀਡੀਆ ਦੁਆਰਾ ਕੀਤਾ ਜਾਂਦਾ ਹੈ। ਇਸ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਨੂੰ ਇਕ ਪਲੇਟਫਾਰਮ ‘ਤੇ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣਾ ਹੈ। ਹਜ਼ਾਰਾਂ ਲੋਕ ਹਰ ਰੋਜ਼ ਵਿਕੀਪੀਡੀਆ ਪੰਨਿਆਂ ਨੂੰ ਅਪਡੇਟ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਵਿਕੀਪੀਡੀਆ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਤੋਂ ਪਹਿਲਾਂ 2020 ‘ਚ ਵੀ ਕੇਂਦਰ ਸਰਕਾਰ ਨੇ ਵਿਕੀਪੀਡੀਆ ਨੂੰ ਸਖ਼ਤ ਭਾਸ਼ਾ ‘ਚ ਨੋਟਿਸ ਭੇਜ ਕੇ ਭਾਰਤ ਦਾ ਨਕਸ਼ਾ ਗਲਤ ਦਿਖਾਉਣ ‘ਤੇ ਇਤਰਾਜ਼ ਜਤਾਇਆ ਸੀ। ਵਿਕੀਪੀਡੀਆ ਦੇ ਨਕਸ਼ੇ ਵਿਚ ਅਕਸਾਈ ਚਿਨ ਨੂੰ ਚੀਨ ਦਾ ਹਿੱਸਾ ਦੱਸਿਆ ਗਿਆ ਸੀ, ਜਦੋਂ ਕਿ ਇਹ ਅਧਿਕਾਰਤ ਤੌਰ ‘ਤੇ ਭਾਰਤ ਦਾ ਹਿੱਸਾ ਹੈ ਅਤੇ ਚੀਨ ਨੇ ਇਸ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

 

 

Exit mobile version