The Khalas Tv Blog Lok Sabha Election 2024 ਵਾਇਰਲ ਆਡੀਓ ‘ਤੇ ਬਿੱਟੂ ਨੇ ਦਿੱਤਾ ਜਵਾਬ, ਕਿਹਾ ਕਰਵਾਵਾਂਗਾ ਕਾਰਵਾਈ
Lok Sabha Election 2024 Punjab

ਵਾਇਰਲ ਆਡੀਓ ‘ਤੇ ਬਿੱਟੂ ਨੇ ਦਿੱਤਾ ਜਵਾਬ, ਕਿਹਾ ਕਰਵਾਵਾਂਗਾ ਕਾਰਵਾਈ

ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਬੀਜੇਪੀ ਦੇ ਉਮੀਦਵਾਰ ਰਨਵੀਤ ਸਿੰਘ ਬਿੱਟੂ ਦੀ ਇੱਕ ਸਨਸਨੀਖੇਜ ਆਡੀਓ ਰਿਲੀਜ਼ ਕੀਤੀ ਹੈ। ਜਿਸ ਵਿੱਚ ਬਿੱਟੂ ਬੈਂਸ ਭਰਾਵਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਲਈ ਤਰਲੇ ਪਾ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਬੀਜੇਪੀ ਦੇ ਸੂਬਾ ਸੁਨੀਲ ਜਾਖੜ ਖਿਲਾਫ਼ ਵੀ ਆਪਣੀ ਭੜਾਸ ਕੱਢ ਰਹੇ ਸਨ। ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਿੱਟੂ ਨੇ ਕਿਹਾ ਹੈ ਕਿ ਉਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤਾ ਹੈ, ਉਸ ਵੱਲੋਂ ਇਸ ਸਬੰਧੀ ਪੁਲਿਸ ਦੇ ਆਈਟੀ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰਨਵੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਚੋਣਾਂ ਵਿੱਚ ਇਸ ਤਰ੍ਹਾਂ ਦੇ ਕੰਮ ਹੁੰਦੇ ਰਹਿੰਦੇ ਹਨ। ਬਿੱਟੂ ਨੇ ਕਿਹਾ ਕਿ ਮੇਰੀ ਅਵਾਜ਼ ਨੂੰ ਕੰਪਿਊਟਰ ਨਾਲ ਬਣਾਇਆ ਗਿਆ ਹੈ ਅਤੇ ਇਸ ਆਡੀਓ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਵੀ ਸ਼ਿਕਾਇਤ ਕਰਾਂਗੇ। ਇਹ ਗੱਲਾਂ ਕਾਨੂੰਨ ਤੋਂ ਬਾਹਰ ਕਿਉਂ ਹੋ ਰਹੀਆਂ ਹਨ? ਇਹਨਾਂ ਆਡੀਓਜ਼ ਨੂੰ ਚਲਾਉਣ ਦਾ ਮਕਸਦ ਕੀ ਹੈ?। ਆਈਟੀ ਵਿਭਾਗ ਇਹ ਦੇਖੇਗਾ ਕਿ ਇਸ ਫਰਾਡ ਆਡੀਓ ਨੂੰ ਕਿਸ ਨੇ ਬਣਾਇਆ ਜਾਂ ਚਲਾਇਆ ਹੈ।

ਦੱਸ ਦੇਈਏ ਕਿ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਸਿਮਰਜੀਤ ਸਿੰਘ ਬੈਂਸ ਇੱਕ ਆਡੀਓ ਰਿਲੀਜ਼ ਕੀਤੀ ਸੀ ਸਿਮਰਜੀਤ ਸਿੰਘ ਬੈਂਸ ਨੇ ਇਹ ਆਡੀਓ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ।’ਰਵਨੀਤ ਬਿੱਟੂ ਜੀ ਤੁਸੀਂ ਸ਼ੁਰੂ ਕੀਤਾ ਹੁਣ ਤੁਹਾਡੀਆਂ ਕਰਤੂਤਾਂ ਜੱਗ ਜਾਹਿਰ ਮੈਂ ਕਰਾਂਗਾ। ਇਹ ਆਡੀਓ ਮੇਰੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਤੇ ਰਵਨੀਤ ਬਿੱਟੂ ਜੀ ਦੇ ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਦੀ ਹੈ ।

ਇਹ ਵੀ ਪੜ੍ਹੋ –  ਨਾਬਾਲਗ ਬੱਚੇ ਨੂੰ ਗੱਡੀ ਸਿਖਾਉਂਦਿਆਂ ਵਾਪਰਿਆ ਵੱਡਾ ਹਾਦਸਾ! ਬੇਕਾਬੂ ਕਾਰ ਨੇ ਮਾਂ-ਪੁੱਤ ਦਰੜੇ, ਚਾਰ ਸਾਲਾ ਮਾਸੂਮ ਦੀ ਮੌਤ

 

Exit mobile version