The Khalas Tv Blog Punjab ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ CM ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੀ ਸਫਲਤਾ ਦੀ ਕੀਤੀ ਅਰਦਾਸ
Punjab

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ CM ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੀ ਸਫਲਤਾ ਦੀ ਕੀਤੀ ਅਰਦਾਸ

‘ਦ ਖ਼ਾਲਸ ਬਿਊਰੋ ( ਹਿਨਾ ) :- ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਣੇ ਪੂਰੀ ਦੁਨਿਆ ‘ਚ ਵਸਦੇ ਸਾਰੇ ਪੰਜਾਬੀਆਂ ਨੂੰ ਗੁਰ ਪੂਰਬ ਦੀ ਲੱਖ-ਲੱਖ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਦਿੱਲੀ ‘ਚ ਕਿਸਾਨਾਂ ਦੇ ਖੇਤੀ ਬਿੱਲਾਂ ਦੇ ਸੰਘਰਸ਼ ‘ਤੇ ਵੀ ਭਾਸ਼ਨ ਦਿੱਤਾ।

ਕੈਪਟਨ ਨੇ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲ਼ਾਫ ਪੰਜਾਬ ਤੋਂ ਚੱਲੇ ਕਿਸਾਨਾਂ ਦੀ ਹਾਲਤ ਨੂੰ ਦੱਸਦਿਆ ਮੋਦੀ ਸਰਕਾਰ ਦੀ ਨਿਖੇਦੀ ਕੀਤੀ ਹੈ ਅਤੇ ਕਿਹਾ ਕਿ, ‘ਤੂਸੀਂ ਕਾਨੂੰਨ ਬਣਾਉਂਦੇ ਹੋਏ ਇਹ ਨਹੀਂ ਦੇਖਦੇ, ‘ਕੀ ਜਿਹੜੇ ਸਾਡੇ ਗਰੀਬ ਲੋਕ ਹਨ ਉਨ੍ਹਾਂ ‘ਤੇ ਇਨ੍ਹਾਂ ਕਾਨੂੰਨਾਂ ਦਾ ਕੀ ਅਸਰ ਪਵੇਗਾ, ਅੱਜ ਕਿਉਂ ਉਨ੍ਹਾਂ ਲੋਕਾਂ ਦਾ ਰੋਸ ਹੈ, ‘ਕੀ ਲੋੜ ਸੀ ਕਿਸਾਨਾਂ ਨੂੰ ਦਿੱਲੀ ਜਾਣ ਦੀ, ‘ਕੀ ਲੋੜ ਸੀ ਉਨ੍ਹਾਂ ਨੂੰ ਹਰਿਆਣਾ ਪੁਲਿਸ ਤੋਂ ਡਾਂਗਾ ਖਾਣ ਦੀ ਜਾਂ ਵਾਟਰਕੈਨਨ ਅਤੇ ਹੋਰ ਚਿਜਾ ਜੋ ਕਿਸਾਨ ਭਰਾਵਾ ‘ਤੇ ਵਰਤੀਆਂ ਗਈਆਂ ਸਨ। ਸਿਰਫ ਉਨ੍ਹਾਂ ਨੂੰ ਇਹ ਪਤਾ ਸੀ ਕਿ ਕੇਂਦਰ ਵੱਲੋਂ ਜੋ ਇਹ ਕਾਨੂੰਨ ਬਣਾਏ ਗਏ ਹਨ, ਇਨ੍ਹਾਂ ਨਾਲ ਉਨ੍ਹਾਂ ਦੇ ਬੱਚਿਆ ਦਾ ਭਵਿੱਖ ਨਹੀਂ ਹੈ ਉਨ੍ਹਾਂ ਨੂੰ ਆਪਣੇ ਬੱਚਿਆ ਦਾ ਭਵਿੱਖ ਗੰਦਲਾ ਨਜ਼ਰ ਆਉਂਦਾ ਸੀ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ, ‘ਅਸੀਂ ਚਾਹੁੰਦੇ ਹਾਂ ਕਿ MSP ਰਵੇ, ਅਸੀਂ ਚਾਹੁੰਦੇ ਹਾਂ ਕਿ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਕਾਇਮ ਰਵੇ, ਅਸੀਂ ਇਹ ਨਹੀਂ ਕਿਹਾ ਕਿ ਕਿਸੇ ਹੋਰ ਨੂੰ ਇੱਥੋਂ ਖਰੀਦਣ ਨਾ ਦਵੋ, ਸਗੋਂ ਅਸੀਂ ਤਾਂ ਆਪਣੀਆ ਚਿਜਾ ਵੇਚਣੀਆਂ ਚਾਹੁਣੇ ਹਾਂ। ਜੇਕਰ MSP ਤੋਂ ਕੋਈ ਜ਼ਿਆਦਾ ਖਰੀਦਣ ਲਈ ਤਿਆਰ ਹੈ ਤਾਂ ਸਾਨੂੰ ਕੀ ਤਕਲੀਫ ਹੈ, ਪਰ ਉਹ ਰਿਸ਼ਤਾ ਤਾਂ ਨਾ ਤੁਸੀਂ ਤੋੜੋ, ਕੈਪਟਨ ਨੇ ਕਿਹਾ ਕਿ ਉਹ ਰਿਸ਼ਤਾ ਤੁਸੀਂ ਜਾਣਦੇ ਹੋ, ਜਦੋਂ ਤੁਹਾਡੇ ਕੋਲ ਪੈਸੇ ਥੋੜੇ ਹੁੰਦੇ ਹਨ, ਤਾਂ ਤੁਸੀਂ ਆਪਣੇ ਆੜਤੀਏ ਦਾ ਬੂਹਾ ਖਟਖਟਾਉਂਦੇ ਹੋ ਅਤੇ ਉਸ ਕੋਲੋ ਹਜ਼ਾਰ ਦੋ ਹਜ਼ਾਰ ਜਿਨ੍ਹਾਂ ਤੁਹਾਨੂੰ ਚਾਹੀਦਾ ਹੈ ਲੈ ਲੈਣੇ ਹੋ, ਅਤੇ ਤੁਸੀਂ ਆਪਣੇ ਬੱਚੇ ਦਾ ਇਲਾਜ ਕਰਵਾ ਲੈਣੇ ਹੋ ਜਿਹੜਾ ਬਿਮਾਰ ਹੈ, ਪਰ ਹੁਣ ਤੁਸੀਂ ਕਿਸਾਨ ਦਾ ਆੜ੍ਹਤੀਏ ਨਾਲ ਉਹ ਰਿਸ਼ਤਾ ਖਤਮ ਕਰ ਉਸ ਨੂੰ ਵੱਡੇ ਕੋਰਪਰੇਸ਼ਨਾ ਨੂੰ ਦੇ ਰਹੇ ਹੋ, ਤਾਂ ਕਿ ਅੱਧੀ ਰਾਤ ਨੂੰ ਤੁਸੀਂ ਇਨ੍ਹਾਂ ਕੋਰਪਰੇਸ਼ਨਾਂ ਦਾ ਬੂਹਾ ਮੁੰਬਈ, ਦਿੱਲੀ ਅਤੇ ਮਦਰਾਸ ਜਾ ਕੇ ਖਟਖਟਾਓ।

ਕੈਪਟਨ ਨੇ ਕਿਹਾ ਕਿ ਜੋ 100 ਸਾਲ ਤੋਂ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਚੱਲਿਆ ਆ ਰਿਹਾ ਹੈ ਉਹ ਤਾਂ ਨਾ ਤੋੜੋ, ਜਿਸ ਦੇ ਨਾਲ ਇਹ ਦੋਨਾਂ ਦੀ ਆਪਸੀ ਗੱਲ ਹੈ, ਤਾਂਹੀ ਕਿਸਾਨ ਅੱਜ ਠੰਡ ‘ਚ ਮਰਦਾ ਹੋਇਆ ਦਿੱਲੀ ਪਹੁੰਚ ਰਿਹਾ ਹੈ, ਪਰਸੋ ਚੌਥੇ ਦਿੱਲੀ ‘ਚ ਮੀਂਹ ਪਿਆ ਉਹ ਗਿੱਲੇ ਹੋ ਗਏ, ਪਰ ਫਿਰ ਵੀ ਆਪਣੇ ਹੱਕ ਪਿੱਛੇ ਬੈਠੇ ਹਨ, ਕਿਉਂਕਿ ਉਹ ਦੁਨਿਆ ਅਤੇ ਸਰਕਾਰ ਨੂੰ ਅਸਲੀਅਤ ਦਿਖਾਉਣਾ ਚਾਹੁੰਦੇ ਹਨ ਕਿ ਸਾਨੂੰ ਕੀ ਦੁੱਖ ਹੈ। ਸਾਡਾ ਤੇ ਸਾਡੇ ਬੱਚਿਆ ਦਾ ਭਵਿੱਖ ਗੰਦਲਾ ਨਜ਼ਰ ਆ ਰਿਹਾ ਹੈ। ਉਸ ਦਾ ਸਪਸ਼ਟੀਕਰਨ ਕਿਸਾਨ ਸਰਕਾਰ ਤੋਂ ਚਾਹੁੰਦੇ ਹਨ। ਕੈਪਟਨ ਨੇ ਕੇਂਦਰ ਸਰਕਾਰ ਨੂੰ ਜਵਾਬ ਦਿੰਦਿਆ ਕਿਹਾ ਕਿ ਅੱਜ ਪੰਜਾਬ ਤੋਂ ਸੈਂਟਰ ਦੀਆਂ ਕਾਰਪੋਰੇਸ਼ਨਾ ਖਰੀਦ ਨਹੀਂ ਰਹੀਆਂ, ਉਨ੍ਹਾਂ ਕਿਹਾ ਕਿ ਮੋਗੇ ‘ਚ  ITC ਦੇ ਬੰਦੇ ਆਲੂ ਖਰੀਦੇ ਰਹੇ ਹਨ, ਸੰਗਰੂਰ ਦੇ ਕੋਲ ਚਣੋਂ ਵਿੱਚ ਪੈਪਸੀ ਕੋਲਾ ਖਰੀਦਿਆ ਜਾ ਰਿਹਾ ਹੈ। ਸਾਡੇ ਕਿੰਨੂ ਬੰਬਈ ਅਤੇ ਮਦਰਾਸ ਜਾ ਰਹੇ ਹਨ। ਪੰਜਾਬ ਵੱਲੋਂ ਬਹੁਤ ਕੁੱਝ ਬਾਹਰ ਜਾ ਰਿਹਾ ਪਰ ਅਸੀਂ ਤਾਂ ਕਦੀ ਨਹੀਂ ਕੁੱਝ ਵੀ ਰੋਕਿਆ, ਜਾਂ ਫਿਰ ਇਸ ਨੂੰ ਬੰਦ ਕਰਦਵਾਂਗੇ, ਬਲਕਿ ਅਸੀਂ ਤਾਂ ਦੋਹਾਂ ਨੂੰ ਇਕੱਠੇ ਚੱਲਣ ਵਿੱਚ ਸਹਿਮਤੀ ਭਰੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਉਦਾਰਣ ਦਿੰਦਿਆ ਕਿਹਾ ਕਿ ਸਾਡੇ ਮਹਾਰਾਜ ਪਹਿਲੇ ਪਾਤਸ਼ਾਹੀ ਨੇ ਸਾਨੂੰ ਕਿਰਤ ਕਰਨਾ ਸਿਖਾਇਆ ਹੈ, ਸਾਨੂੰ ਖੇਤੀ ਕਰਨੀ ਸਿਖਾਈ ਅਤੇ ਨਾਲ ਹੀ ਸਾਡੇ ਬੱਚਿਆ ਨੂੰ ਸਾਰੇ ਢੱਬਰਾਂ ਨੂੰ ਰੋਟੀ ਖੁਆਨੀ ਸਿਖਾਈ ਹੈ। ਅਤੇ ਇਹ ਵੀ ਕਿਹਾ ਕਿ “ਕਿਰਤ ਕਰੋ, ਵੰਡ ਸ਼ਕੋ” ਅਤੇ ਗੁਰੂ ਘਰ ਨੂੰ ਦਸਵੰਦ ਦਵੋ..। ਕੈਪਟਨ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਸਾਰੇ ਲੋਕ ਸਮਝ ਜਾਣ, ਜੋ ਗੱਲਾਂ ਅਸੀਂ ਕਹੀਆਂ।

Exit mobile version