The Khalas Tv Blog Punjab ਕਾਰਗਿਲ ਵਿਜੇ ਦਿਵਸ ‘ਤੇ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਫੌਜੀਆਂ ਨੂੰ ਕੀਤੀ ਸ਼ਰਧਾਂਜਲੀ ਭੇਂਟ
Punjab

ਕਾਰਗਿਲ ਵਿਜੇ ਦਿਵਸ ‘ਤੇ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਫੌਜੀਆਂ ਨੂੰ ਕੀਤੀ ਸ਼ਰਧਾਂਜਲੀ ਭੇਂਟ

ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਸੋਸ਼ਲ ਮੀਡੀਆ ‘ਤੇ ਪਾਈ ਇੱਕ ਵੀਡੀਓ ਵਿੱਚ ਉਹਨਾਂ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦਾ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ ਪਰ ਅਸੀਂ ਸਾਰੇ ਸਿਰਫ਼ ਤੇ ਸਿਰਫ਼ ਆਪਣੇ ਫੌਜ਼ੀ ਜਵਾਨਾਂ ਕਰਕੇ ਸੁਰੱਖਿਅਤ ਹਾਂ। ਉਹਨਾਂ ਇਹ ਵੀ ਕਿਹਾ ਕਿ ਜਿਸ ਵੇਲੇ ਅਸੀਂ ਆਪਣੇ ਕਮਰਿਆਂ ਵਿੱਚ ਆਰਾਮ ਨਾਲ ਸੁੱਤੇ ਪਏ ਹੁੰਦੇ ਆ,ਉਸ ਵੇਲੇ ਸਾਡੇ ਜਵਾਨ ਮੌਸਮੀ ਹਾਲਾਤਾਂ ਨਾਲ ਲੜਦੇ ਹੋਏ ਜੈਸਲਮੇਰ ਤੇ ਟਾਈਗਰ ਹਿੱਲ ਵਰਗੀਆਂ ਜਗਾਵਾਂ ‘ਤੇ ਡਿਊਟੀ ਕਰ ਰਹੇ ਹੁੰਦੇ ਹਨ।ਸੋ ਅੱਜ ਇਹਨਾਂ ਨੂੰ ਸਲੂਟ ਕਰਨਾ ਬਣਦਾ ਹੈ।ਸਿਰਫ ਇੱਕ ਮਿੱਥੇ ਹੋਏ ਦਿਨ ਹੀ ਨਹੀਂ ,ਸਗੋਂ ਸਾਨੂੰ ਹਰ ਪੱਲ ਇਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹਿਦਾ ਹੈ ਤੇ ਇਹਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨੀ ਚਾਹਿਦੀ ਹੈ।ਇਸ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸਰਹੱਦ ਤੇ ਸ਼ਹੀਦ ਹੋਣ ਵਾਲੇ ਹਰ ਫੌਜੀ ਜਵਾਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਪੰਜਾਬ ਸਰਕਾਰ ਦੇਵੇਗੀ।ਇਹ ਪੈਸਾ ਭਾਵੇਂ ਉਹਨਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਪਰ ਉਸ ਦੇ ਪਰਿਵਾਰ ਦੀ ਇੱਕ ਤਰਾਂ ਨਾਲ ਆਰਥਿਕ ਮਦਦ ਜਰੂਰ ਹੋਵੇਗੀ।

Exit mobile version