The Khalas Tv Blog India ਹਿਮਾਚਲ ‘ਚ ਰੋਕੇ ਜਾਣ ‘ਤੇ ਸਿੱਖ ਸ਼ਰਧਾਲੂਆਂ ਨੇ ਬਾਰਡਰ ‘ਤੇ ਕੀਤਾ ਪ੍ਰਦਰਸ਼ਨ, ਲਗਾਇਆ ਜਾਮ
India Punjab

ਹਿਮਾਚਲ ‘ਚ ਰੋਕੇ ਜਾਣ ‘ਤੇ ਸਿੱਖ ਸ਼ਰਧਾਲੂਆਂ ਨੇ ਬਾਰਡਰ ‘ਤੇ ਕੀਤਾ ਪ੍ਰਦਰਸ਼ਨ, ਲਗਾਇਆ ਜਾਮ

On being stopped in Himachal, Sikh pilgrims protested at the border, jammed

ਹਿਮਾਚਲ ‘ਚ ਰੋਕੇ ਜਾਣ ‘ਤੇ ਸਿੱਖ ਸ਼ਰਧਾਲੂਆਂ ਨੇ ਬਾਰਡਰ ‘ਤੇ ਕੀਤਾ ਪ੍ਰਦਰਸ਼ਨ, ਲਗਾਇਆ ਜਾਮ

ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਚ ਪੰਜਾਬੀ ਨੌਜਵਾਨਾਂ ਖੂਬ ਹੰਗਾਮਾ ਕੀਤਾ ਸੀ। ਇਸ ਦੇ ਬਾਅਦ ਮੰਡੀ ਵਿਚ ਪੰਜਾਬੀ ਸ਼ਰਧਾਲੂਆਂ ਨੂੰ ਰੋਕਣ ਦੇ ਬਾਅਦ ਹੰਗਾਮਾ ਹੋ ਗਿਆ। ਭੜਕੇ ਸ਼ਰਧਾਲੂਆਂ ਨੇ ਹਿਮਾਚਲ ਦੇ ਪ੍ਰਵੇਸ਼ ਦੁਆਰ ਗਰਾਮੌਡਾ ‘ਤੇ ਜਾਮ ਲਗਾ ਦਿੱਤਾ। ਮਨੀਕਰਨ ਸਾਹਿਬ ਜਾਣ ਵਾਲੇ ਪੰਜਾਬੀ ਸ਼ਰਧਾਲੂਆਂ ਨੇ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ।

ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੰਡੀ ਤੋਂ ਪੁਲਿਸ ਵੱਲੋਂ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਮਨੀਕਰਨ ਸਾਹਿਬ ਮੱਥਾ ਟੇਕਣ ਜਾਣ ਦਿੱਤਾ ਜਾਵੇ। ਕਦੇ ਧਾਰਮਿਕ ਝੰਡੀਆਂ ਨੂੰ ਲੈ ਕੇ ਤੇ ਕਦੇ ਮੋਟਰਸਾਈਕਲ ਪਟਾਕਿਆਂ ਦੇ ਨਾਂ ‘ਤੇ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ। ਧਾਰਮਿਕ ਯਾਤਰਾ ਦੌਰਾਨ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਸਵਾਰਘਾਟ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸ਼ਰਧਾਲੂਆਂ ਨੂੰ ਸਮਝਾਇਆ। ਬਾਅਦ ਵਿਚ ਡੀਐੱਸਪੀ ਨੈਣਾ ਦੇਵੀ ਵਿਕਰਾਂਤ ਨੇ ਸ਼ਰਧਾਲੂਆਂ ਨੂੰ ਭਰੋਸਾ ਦਿੱਤਾ। ਇਸ ‘ਤੇ ਡੇਢ ਘੰਟੇ ਬਾਅਦ ਜਾਮ ਖੋਲ੍ਹਿਆ ਗਿਆ।

ਦੱਸ ਦੱਈਏ ਕਿ ਬੀਤੇ ਦਿਨੀਂ ਕੁੱਲੂ ਜ਼ਿਲ੍ਹੇ ਦੇ ਧਾਰਮਿਕ ਕਸਬੇ ਮਣੀਕਰਨ ਵਿੱਚ ਪੰਜਾਬ ਤੋਂ ਆਏ ਸੈਲਾਨੀਆਂ ਨੇ ਖੂਬ ਹੰਗਾਮਾ ਕੀਤਾ ਸੀ। ਉਨ੍ਹਾਂ ਨੇ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ ਸੀ। ਲੋਕਾਂ ਦੇ ਘਰਾਂ ਅਤੇ ਕਾਰਾਂ ‘ਤੇ ਪਥਰਾਅ ਕੀਤਾ ਗਿਆ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਸਨ।

ਕੁੱਲੂ ਦੇ ਮਣੀਕਰਨ ‘ਚ ਅਣਪਛਾਤੇ ਨੌਜਵਾਨਾਂ ਨੇ ਕੀਤੀ ਅਜਿਹੀ ਹਰਕਤ , ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ

ਸਥਾਨਕ ਲੋਕਾਂ ਅਨੁਸਾਰ ਝੰਡੇ ਲੈ ਕੇ ਆਏ ਕੁਝ ਪੰਜਾਬੀ ਨੌਜਵਾਨਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਉਨ੍ਹਾਂ ਨੇ ਬਾਜ਼ਾਰ ਵਿੱਚ ਜਾ ਕੇ ਹੰਗਾਮਾ ਮਚਾ ਦਿੱਤਾ। ਰਸਤੇ ਵਿਚ ਜਿਸ ਨੂੰ ਵੀ ਉਨ੍ਹਾਂ ਨੂੰ ਮਿਲਦਾ ਸੀ, ਉਸ ਦੀ ਕੁੱਟਮਾਰ ਕਰ ਦਿੱਤੀ ਗਈ। ਮਣੀਕਰਨ ‘ਚ ਕਈ ਘਰਾਂ ਦੇ ਸ਼ੀਸ਼ੇ ਟੁੱਟੇ ਹੋਣ ਦੀ ਸੂਚਨਾ ਸੀ।

ਮਨੀਕਰਨ ਘਟਨਾ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਉਥੇ ਸਥਿਤੀ ਪੂਰੀ ਤਰ੍ਹਾਂ ਤੋਂ ਸ਼ਾਂਤੀਪੂਰਨ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਡੀਜੀਪੀ ਹਿਮਾਚਲ ਨਾਲ ਗੱਲਬਾਤ ਕੀਤੀ ਸੀ। ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਹਿਮਾਚਲ ਤੇ ਪੰਜਾਬ ਨਾਲ ਗੱਲਬਾਤ ਕੀਤੀ ਸੀ। ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਹਿਮਾਚਲ ਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਫਰਜ਼ੀ ਖਬਰਾਂ ਤੇ ਨਫਰਤ ਭਰੇ ਭਾਸ਼ਣ ਨਾ ਫੈਲਾਓ।

 

Exit mobile version