The Khalas Tv Blog India ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਬਣੇ ਲੈਫ਼ਟੀਨੈਂਟ ਕਰਨਲ
India

ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਬਣੇ ਲੈਫ਼ਟੀਨੈਂਟ ਕਰਨਲ

ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਭਾਰਤੀ ਫ਼ੌਜ ਵਿੱਚ ਲੈਫ਼ਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਮਿਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿੱਚ ਪਿਪਿੰਗ ਸਮਾਰੋਹ ਵਿੱਚ ਇਹ ਸਨਮਾਨ ਦਿੱਤਾ, ਜਿਸ ਵਿੱਚ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੀ ਮੌਜੂਦ ਰਹੇ। ਨੀਰਜ 26 ਅਗਸਤ 2016 ਨੂੰ ਨਾਇਬ ਸੂਬੇਦਾਰ ਵਜੋਂ ਫ਼ੌਜ ਵਿੱਚ ਸ਼ਾਮਲ ਹੋਏ, 2021 ਵਿੱਚ ਸੂਬੇਦਾਰ ਅਤੇ 2022 ਵਿੱਚ ਸੂਬੇਦਾਰ ਮੇਜਰ ਬਣੇ।

ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ‘ਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ। ਪੈਰਿਸ ਓਲੰਪਿਕ ਵਿੱਚ ਚਾਂਦੀ ਜਿੱਤੀ। ਦੁਨੀਆ ਦਾ ਨੰਬਰ 2 ਜੈਵਲਿਨ ਥ੍ਰੋਅਰ ਨੀਰਜ ਨੇ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਮਗੇ ਜਿੱਤੇ। ਉਨ੍ਹਾਂ ਨੂੰ ਅਰਜੁਨ ਪੁਰਸਕਾਰ ਅਤੇ ਖੇਲ ਰਤਨ ਵੀ ਮਿਲ ਚੁੱਕੇ ਹਨ।

 

Exit mobile version