‘ਦ ਖਾਲਸ ਬਿਊਰੋ:ਮੁੱਖ ਮੰਤਰੀ ਪੰਜਾਬ ਨੇ ਇਹ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਵਿਕਾਸ ਕਾਰਜਾਂ ‘ਚ ਮਦਦ ਲਈ ਐਨਆਰਆਈ ਅੱਗੇ ਆ ਰਹੇ ਹਨ।ਉਹਨਾਂ ਕਿਹਾ ਕਿ ਸਾਡੇ ਵਿਦੇਸ਼ਾਂ ਚ ਬੈਠੇ ਭਰਾ ਆਪਣੇ ਦੇਸ਼ ਲਈ ਮਦਦ ਕਰਨ ਲਈ ਤਿਆਰ ਹਨ ਤੇ ਇਥੋਂ ਤੱਕ ਕਿ ਉਹ ਆਪੋ-ਆਪਣੇ ਪਿੰਡਾ ਦੇ ਸਕੂਲਾਂ ਨੂੰ ਅਪਨਾਉਣੇ ਲਈ ਵੀ ਪੇਸ਼ਕਸ਼ ਕਰ ਰਹੇ ਹਨ।ਹਾਲਾਂਕਿ ਸੂਬਾ ਸਰਕਾਰ ਕੋਲ ਇਸ ਲਈ ਲੋੜੀਂਦੇ ਸਾਧਨ ਮੌਜੂਦ ਹਨ ਤੇ ਸ਼ੁਰੂਆਤ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਮੁਹੱਲਾ ਕਲੀਨਿਕ ਤੇ ਸਕੂਲ ਬਣਾਏ ਜਾਣਗੇ ।
ਪੰਜਾਬ ਦੀ ਮਦਦ ਲਈ ਐਨਆਰਆਈ ਆ ਰਹੇ ਹਨ ਅੱਗੇ:ਭਗਵੰਤ ਮਾਨ
