The Khalas Tv Blog International 3 ਫਰਵਰੀ ਨੂੰ ਹੋਏਗੀ NRI ਮਿਲਣੀ ! 25 ਦਿਨਾਂ ਅੰਦਰ ਹੋਣਗੇ 4 ਸਮਾਗਮ
International Punjab

3 ਫਰਵਰੀ ਨੂੰ ਹੋਏਗੀ NRI ਮਿਲਣੀ ! 25 ਦਿਨਾਂ ਅੰਦਰ ਹੋਣਗੇ 4 ਸਮਾਗਮ

 

ਬਿਉਰੋ ਰਿਪੋਰਟ : NRI ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਦੇ ਲਈ ਪੰਜਾਬ ਸਰਕਾਰ ਫਰਵਰੀ ਵਿੱਚ NRI ਮਿਲਣੀ ਦੇ ਪ੍ਰੋਗਰਾਮ ਕਰੇਗੀ । ਪੂਰੇ ਸੂਬੇ ਵਿੱਚ 4 ਸਮਾਗਮ ਤੈਅ ਕੀਤੇ ਗਏ ਹਨ । ਇਸ ਵਿੱਚ 23 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਉਧਰ NRI 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈਬਸਾਈਟ nri.punjab.gov.in ਅਤੇ Whatsapp ਨੰਬਰ 9056009884 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।

NRI ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ NRIs ਨੂੰ ਕਿਹਾ ਕਿ ਉਹ ਮੌਕੇ ਦਾ ਪੂਰਾ ਲਾਭ ਚੁੱਕਣ । ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਮਿਲਣੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਕੰਮ ਨਿਪਟਾ ਲਏ ਜਾਣ।

3 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ ਸ਼ੁਰੂਆਤ

NRI ਮਿਲਣੀ ਸਮਾਗਮ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਵਿੱਚ ਹੋਵੇਗੀ । ਇਸ ਮਿਲਣੀ ਵਿੱਚ ਪਠਾਨਕੋਟ,ਅੰਮ੍ਰਿਤਸਰ,ਗੁਰਦਾਸਪੁਰ,ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਦੇ NRIs ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇਗਾ ।

9 ਫਰਵਰੀ ਨੂੰ ਨਵਾਂ ਸ਼ਹਿਰ ਵਿੱਚ ਸਮਾਗਮ

ਨਵਾਂਸ਼ਹਿਰ ਵਿੱਚ 9 ਫਰਵਰੀ ਨੂੰ NRI ਦੇ ਪ੍ਰੋਗਰਾਮ ਰੱਖਿਆ ਗਿਆ ਹੈ । ਇਸ ਮਿਲਣੀ ਵਿੱਚ ਨਵਾਂਸ਼ਹਿਰ,ਰੂਪਨਗਰ,ਜਲੰਧਰ,ਕਪੂਰਥਲਾ ਅਤੇ ਮੁਹਾਲੀ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ।

16 ਫਰਵਰੀ ਨੂੰ ਸੰਗਰੂਰ ਵਿੱਚ ਹੋਵੇਗੀ

16 ਫਰਵਰੀ ਨੂੰ ਸੰਗਰੂਰ, ਪਟਿਆਲਾ,ਬਰਨਾਲਾ,ਬਰਨਾਲਾ,ਫਤਿਹਗੜ੍ਹ ਸਾਹਿਬ,ਮਲੇਰਕੋਟਲਾ,ਬਠਿੰਡਾ,ਲੁਧਿਆਣਾ,ਮਾਨਸਾ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ

22 ਫਰਵਰੀ ਨੂੰ ਫਿਰੋਜ਼ਪੁਰ

NRIs ਮਿਲਣੀ ਦਾ ਅਖ਼ੀਰਲਾ ਸਮਾਗਮ ਫਿਰੋਜ਼ਪੁਰ ਵਿੱਚ ਹੋਵੇਗਾ,ਇਸ ਵਿੱਚ ਫਿਰੋਜ਼ਪੁਰ,ਫਰੀਦਕੋਟ,ਫਾਜ਼ਿਲਕਾ,ਤਰਨਤਾਰਨ,ਮੋਗਾ,ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ

605 ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ

ਸੂਬਾ ਸਰਕਾਰ ਨੇ ਦਸੰਬਰ 2022 ਵਿੱਚ ਵੀ 5 NRIs ਮਿਲਣੀ ਵਿੱਚ ਪ੍ਰੋਗਰਾਮ ਕਰਵਾਏ ਸੀ । ਇਸ ਦੌਰਾਨ ਪੰਜਾਬੀਆਂ ਨੇ 605 ਸ਼ਿਕਾਇਤਾਂ ਦਰਜ ਕਰਵਾਇਆ ਸਨ। ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ NRIs ਪੁਲਿਸ ਵਿੰਗ ਦੇ ਕੋਲ ਲਗਾਤਾਰ ਆਨਲਾਈਨ ਸ਼ਿਕਾਇਤਾਂ ਆ ਰਹੀਆਂ ਹਨ । ਜਿੰਨਾ ਦਾ 15 NRIs ਪੁਲਿਸ ਥਾਣੇ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸੂਬਾ ਪੱਤਰ ‘ਤੇ ਸਮੇ ਸਿਰ ਨਿਪਟਾਰਾ ਕੀਤਾ ਜਾਂਦਾ ਹੈ ।

Exit mobile version