The Khalas Tv Blog Punjab NRI ਨੌਜਵਾਨਾਂ ਨੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਸਾਥ ਦੇਣ ਲਈ ਬਾਹਰ ਜਾਣ ਤੋਂ ਕੀਤਾ ਕਿਨਾਰਾ
Punjab

NRI ਨੌਜਵਾਨਾਂ ਨੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਸਾਥ ਦੇਣ ਲਈ ਬਾਹਰ ਜਾਣ ਤੋਂ ਕੀਤਾ ਕਿਨਾਰਾ

‘ਦ ਖ਼ਾਲਸ ਬਿਊਰੋ ( ਲੁਧਿਆਣਾ ) :- ‘ਪੰਜਾਬ ਬੰਦ ਦੇ ਸੱਦੇ ਤੇ ਖੇਤੀ ਬਿੱਲਾਂ ਖ਼ਿਲਾਫ਼ ਵਿੱਢੇ ਸੰਘਰਸ਼ ‘ਚ ਅੱਜ 25 ਸਤਬੰਰ ਨੂੰ NRI ਵੀ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਦੇਣ ਲਈ ਧਰਨੇ ‘ਚ ਪਹੁੰਚੇ ਹਨ। ਇਸ ਦੌਰਾਨ ਵੱਡੀ ਤਦਾਦ ‘ਚ ਆਏ NRI ਨੌਜਵਾਨ ਨੇ ਕਿਹਾ ਕਿ ਹੁਣ ਪੰਜਾਬ ਨੂੰ ਉਨ੍ਹਾਂ ਦੀ ਲੋੜ ਹੈ ਅਤੇ ਉਹ ਬਾਹਰ ਜਾਣਾ ਰੱਦ ਕਰਕੇ ਆਪਣੇ ਪੁਰਖਾਂ ਦਾ ਸਾਥ ਦੇਣਗੇ ਤੇ ਕਈ ਨੌਜਵਾਨ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣੇ ਵੀਜ਼ੇ ਰੱਦ ਕਰ ਦਿੱਤੇ, ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਹੈ।

ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਕਿਉਂਕਿ ਲਗਾਤਾਰ ਪੰਜਾਬ ਦਾ ਕਿਸਾਨ ਤੇ ਉਸਦੀ ਖੇਤੀ ਘਾਟੇ ਵੱਲ ਜਾ ਰਹੀ ਹੈ ਅਤੇ ਸਰਕਾਰਾਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਜਿਸ ਕਰਕੇ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਰੁੱਖ ਛੱਡ ਕੇ ਕਿਸਾਨੀ ਵਿੱਚ ਹੋਣਾ ਪਵੇਗਾ। ਨੌਜਵਾਨ ਕਿਸਾਨਾਂ ਨੇ ਕਿਹਾ ਕਿ ਅੱਜ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਅਤੇ ਜੇਕਰ ਅੱਜ ਉਹ ਪੰਜਾਬ ਛੱਡ ਕੇ ਚਲੇ ਗਏ ਦਾ ਕਿਸਾਨੀ ਖਤਮ ਹੋ ਜਾਵੇਗੀ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਵੱਡਾ ਨੁਕਸਾਨ ਹੋਵੇਗਾ।

Exit mobile version